ਵਿਸ਼ਵ ਚੈਂਪੀਅਨਸ਼ਿਪ ਵਿਚ ਆਹਮੋ-ਸਾਹਮਣੇ ਹੋ ਸਕਦੀਆਂ ਨੇ ਸਾਇਨਾ ਤੇ ਸਿੰਧੂ

Saturday, Aug 10, 2019 - 08:19 PM (IST)

ਵਿਸ਼ਵ ਚੈਂਪੀਅਨਸ਼ਿਪ ਵਿਚ ਆਹਮੋ-ਸਾਹਮਣੇ ਹੋ ਸਕਦੀਆਂ ਨੇ ਸਾਇਨਾ ਤੇ ਸਿੰਧੂ

ਨਵੀਂ ਦਿੱਲੀ— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਪੀ. ਵੀ. ਸਿੰਧੂ ਅਗਲੇ ਹਫਤੇ ਸਵਿਟਜ਼ਰਲੈਂਡ  ਦੇ ਬਾਸੇਲ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਆਹਮੋ-ਸਾਹਮਣੇ ਹੋ ਸਕਦੀਆਂ ਹਨ ਕਿਉਂਕਿ ਵਿਸ਼ਵ ਸੰਸਥਾ ਵਲੋਂ ਦੁਬਾਰਾ ਕਰਵਾਏ ਗਏ ਮਹਿਲਾ ਸਿੰਗਲਜ਼ ਡਰਾਅ ਵਿਚ ਦੋਵਾਂ ਨੂੰ ਇਕ ਹੀ ਹਾਫ ਵਿਚ ਰੱਖਿਆ ਗਿਆ ਹੈ। ਸਾਇਨਾ ਅਤੇ ਸਿੰਧੂ ਜੇਕਰ ਟੂਰਨਾਮੈਂਟ ਦੇ ਸ਼ੁਰੂਆਤ ਦੌਰ ਦੇ ਅੜਿੱਕੇ ਨੂੰ ਪਾਰ ਕਰ ਲੈਂਦੀਆਂ ਹਨ ਤਾਂ ਉਹ ਸੈਮੀਫਾਈਨਲ ਵਿਚ ਇਕ-ਦੂਜੇ ਨਾਲ ਭਿੜ ਸਕਦੀਆਂ ਹਨ।
ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਚਾਂਦੀ ਤਮਗੇ ਜਿੱਤ ਚੁੱਕੀ ਸਿੰਧੂ ਨੂੰ ਪੰਜਵਾਂ ਦਰਜਾ ਅਤੇ ਪਹਿਲੇ ਦੌਰ ਵਿਚ ਬਾਈ ਮਿਲੀ ਹੈ, ਜਿਸ ਨਾਲ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨੀ ਤਾਈਪੇ ਦੀ ਪਾਈਯੂ ਪੋ ਜਾਂ ਬੁਲਗਾਰੀਆ ਦੀ ਲਿੰਡਾ ਜੇਚਿਰੀ ਵਿਰੁੱਧ ਕਰੇਗੀ। ਅੱਠਵਾਂ ਦਰਜਾ ਪ੍ਰਾਪਤ ਸਾਇਨਾ ਬਾਈ ਮਿਲਣ ਤੋਂ ਬਾਅਦ ਦੂਜੇ ਦੌਰ ਵਿਚ ਸਵਿਟਜ਼ਰਲੈਂਡ ਦੀ ਸਬਰੀਨਾ ਜਾਕੇਟ ਅਤੇ ਨੀਦਰਲੈਂਡ ਦੀ ਸੋਰਾਯਾ ਡਿ ਵਿਸ਼ਚ ਇਜਬਰਗਨ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਦੇ ਸਾਹਮਣੇ ਹੋਵੇਗੀ।


author

Gurdeep Singh

Content Editor

Related News