ਸਾਈ ਪ੍ਰਣੀਤ ਹਾਰ ਦੇ ਨਾਲ ਮਲੇਸ਼ੀਆ ਮਾਸਟਰਸ ''ਚੋਂ ਬਾਹਰ

Wednesday, Jan 08, 2020 - 12:39 PM (IST)

ਸਾਈ ਪ੍ਰਣੀਤ ਹਾਰ ਦੇ ਨਾਲ ਮਲੇਸ਼ੀਆ ਮਾਸਟਰਸ ''ਚੋਂ ਬਾਹਰ

ਕੁਆਲਾਲੰਪੁਰ : ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਬੀ. ਸਾਈ ਪ੍ਰਣੀਤ ਬੁੱਧਵਾਰ ਨੂੰ ਇੱਥੇ ਪਹਿਲੇ ਦੌਰ ਵਿਚ ਡੈਨਮਾਰਕ ਗੇਮਕੇ ਖਿਲਾਫ ਸਿੱਧੇ ਸੈੱਟਾਂ ਵਿਚ ਹਾਰ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ। ਪ੍ਰਣੀਤ ਨੂੰ ਇਸ ਸੁਪਰ 500 ਟੂਰਨਾਮੈਂਟ ਦੇ ਪਹਿਲੇ ਦੌਰ ਵਿਚ 11-21, 15-21 ਨਾਲ ਹਾਰ ਝੱਲਣੀ ਪਈ, ਜਿਸ ਨਾਲ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਮੰਗਲਵਾਰ ਨੂੰ ਸਾਤਵਿਕਸੇਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਵੀ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੁੱਧਵਾਰ ਨੂੰ ਭਾਰਤ ਦੇ ਹੋਰ ਬੈਡਮਿੰਟਨ ਖਿਡਾਰੀ ਵੀ ਕੋਰਟ 'ਚ ਉਤਰਨਗੇ, ਜਿਨ੍ਹਾਂ ਵਿਚ ਪੀ. ਵੀ. ਸਿੰਧੂ, ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ, ਪਾਰੂਪੱਲੀ ਕਸ਼ਯਪ, ਐੱਯ. ਐੱਸ. ਪ੍ਰਣਯ ਅਤੇ ਸਮੀਰ ਵਰਮਾ ਸ਼ਾਮਲ ਹਨ।


Related News