ਲੜਕੀ ਨਾਲ ਛੇੜਖਾਨੀ ਦੇ ਦੋਸ਼ੀ ਸਾਈ ਕੋਚ ਨੇ ਕੀਤੀ ਆਤਮ-ਹੱਤਿਆ

Tuesday, Oct 16, 2018 - 09:21 PM (IST)

ਲੜਕੀ ਨਾਲ ਛੇੜਖਾਨੀ ਦੇ ਦੋਸ਼ੀ ਸਾਈ ਕੋਚ ਨੇ ਕੀਤੀ ਆਤਮ-ਹੱਤਿਆ

ਬੈਂਗਲੁਰ— ਭਾਰਤੀ ਖੇਡ ਸੰਸਥਾ (ਸਾਈ) ਦੇ ਟ੍ਰੇਨਿੰਗ ਸੈਂਟਰ ਵਿਚ ਲੜਕੀ ਨਾਲ ਕਥਿਤ ਤੌਰ 'ਤੇ ਛੇੜਖਾਨੀ ਦੇ ਦੋਸ਼ੀ ਕੋਚ ਨੇ ਇਥੇ ਹੋਟਲ ਦੇ ਕਮਰੇ ਵਿਚ ਆਤਮ-ਹੱਤਿਆ ਕਰ ਲਈ।
ਦਵਾਂਗੇਰੇ ਦੇ ਪੁਲਸ ਅਧਿਕਾਰੀ ਆਰ. ਚੇਤਨ ਨੇ ਮੰਗਲਵਾਰ ਦੱਸਿਆ, ''ਸਾਈ ਦੇ ਬੈਂਗਲੁਰੂ ਕੇਂਦਰ 'ਚ ਸੀਨੀਅਰ ਕੋਚ ਰੁਦ੍ਰਾਪੱਲਾ ਵੀ. ਹੋਸਮਾਨੀ ਨੇ ਸੋਮਵਾਰ ਹਰੀਹਾਰਾ ਸਥਿਤ ਇਕ ਹੋਟਲ ਵਿਚ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਉਸ 'ਤੇ ਛੇੜਖਾਨੀ ਦਾ ਦੋਸ਼ ਲੱਗਾ ਸੀ।''
ਇਸ ਕੋਚ 'ਤੇ 9 ਅਕਤੂਬਰ ਨੂੰ ਲੜਕੀਆਂ ਦੇ ਡ੍ਰੈਸਿੰਗ ਰੂਮ ਵਿਚ ਛੇੜਖਾਨੀ ਕਰਨ ਦਾ ਦੋਸ਼ ਲੱਗਾ ਸੀ। ਲੜਕੀ ਨੇ ਇਸ ਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਸਾਈ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅੰਦਰੂਨੀ ਜਾਂਚ ਤੋਂ ਬਾਅਦ ਹੋਸਮਾਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਵਿਰੁੱਧ ਪੋਸਕੋ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੋਸਮਾਨੀ ਦੇ ਪਿਤਾ ਨੇ ਵੀ ਇਕ ਸ਼ਿਕਾਇਤ ਦਰਜ ਕਰਵਾਈ ਸੀ।  


Related News