ਬੰਗਾਲ ਫਾਈਨਲ ''ਚ ਪਹੁੰਚਿਆ ਤਾਂ ਖੇਡੇਗਾ ਸਾਹਾ

Tuesday, Mar 03, 2020 - 12:40 AM (IST)

ਬੰਗਾਲ ਫਾਈਨਲ ''ਚ ਪਹੁੰਚਿਆ ਤਾਂ ਖੇਡੇਗਾ ਸਾਹਾ

ਕੋਲਕਾਤਾ— ਬੰਗਾਲ ਦੇ ਕੋਚ ਅਰੁਣ ਲਾਲ ਨੇ ਸੋਮਵਾਰ ਨੂੰ ਇੱਥੇ ਸੰਕੇਤ ਦਿੱਤੇ ਕਿ ਜੇਕਰ ਉਸਦੀ ਟੀਮ ਰਣਜੀ ਫਾਈਨਲ 'ਚ ਪਹੁੰਚ ਦੀ ਹੈ ਤਾਂ ਟੈਸਟ ਵਿਕਟਕੀਪਰ ਰਿਧੀਮਾਨ ਸਾਹਾ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇਗਾ। ਬੰਗਾਲ ਨੂੰ ਸੈਮੀਫਾਈਨਲ 'ਚ ਕਰਨਾਟਕ ਵਿਰੁੱਧ ਜਿੱਤ ਦਰਜ ਕਰਨ ਦੇ ਲਈ 7 ਵਿਕਟਾਂ ਦੀ ਜ਼ਰੂਰਤ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਸਾਹਾ 'ਤੇ ਰਿਸ਼ਭ ਪੰਤ ਦੀ ਤਰਜੀਹ ਦਿੱਤੀ ਸੀ। ਭਾਰਤ ਨੇ ਇਹ ਸੀਰੀਜ਼ 0-2 ਨਾਲ ਗੁਆਈ। ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਸਾਹਾ ਤੇ ਮੁਹੰਮਦ ਸ਼ੰਮੀ ਉਪਲੱਬਧ ਰਹਿਣਗੇ ਪਰ ਤੇਜ਼ ਗੇਂਦਬਾਜ਼ ਦੇ ਰਣਜੀ ਫਾਈਨਲ 'ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਬੰਗਾਲ ਦੇ ਕੋਚ ਅਰੁਣ ਲਾਲ ਨੇ ਪੀ. ਟੀ. ਆਈ. ਨੂੰ ਕਿਹਾ ਕਿ ਉਹ ਦੋਵੇਂ ਵੱਡੇ ਖਿਡਾਰੀ ਹਨ। ਅਸੀਂ ਉਨ੍ਹਾਂ ਨੂੰ ਆਪਣੀ ਟੀਮ 'ਚ ਰੱਖਾਂਗੇ ਪਰ ਮੈਚ ਅਜੇ ਖਤਮ ਨਹੀਂ ਹੋਇਆ ਹੈ।


author

Gurdeep Singh

Content Editor

Related News