ਸਾਹਾ ਨੇ ਕਿਹਾ, ਧੋਨੀ ਨੂੰ ਕਦੀ ਸਲੇਜਿੰਗ ਕਰਦੇ ਨਹੀਂ ਦੇਖਿਆ, ਇਸ ਲਈ ਮੈਂ ਵੀ ਨਹੀਂ ਕਰਾਂਗਾ
Tuesday, Aug 08, 2017 - 06:11 PM (IST)

ਕੋਲੰਬੋ— ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਵਿਕਟਕੀਪਰ ਰਿਧੀਮਾਨ ਸਾਹਾ ਵਿਰੋਧੀ ਬੱਲੇਬਾਜ਼ਾਂ 'ਤੇ ਸਲੇਜਿੰਗ ਕਰਨ 'ਚ ਯਕੀਨ ਨਹੀਂ ਕਰਦੇ। ਸਾਹਾ ਨੇ ਕਿਹਾ ਕਿ ਮੈਂ ਕਦੀ ਐੱਮ.ਐੱਸ. ਧੋਨੀ ਨੂੰ ਸਲੇਜਿੰਗ ਕਰਦੇ ਹੋਏ ਨਹੀਂ ਦੇਖਿਆ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਲੇਜਿੰਗ ਕਰੋ। ਕਈ ਵਾਰ ਅਸੀਂ ਚੀਜ਼ਾਂ ਨੂੰ ਤੋੜ-ਮਰੋੜ ਦਿੰਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਪਿੱਚ ਖਰਾਬ ਸੀ ਅਤੇ ਤੁਸੀਂ ਖਰਾਬ ਸ਼ਾਟ ਖੇਡਿਆ। ਓਨਾ ਠੀਕ ਹੈ।''
ਆਪਣੇ ਹਮਰੁਤਬਾ ਵਿਕਟਕੀਪਰਾਂ ਦੀ ਤਰ੍ਹਾਂ ਉਨ੍ਹਾਂ ਦੇ ਆਦਰਸ਼ ਵੀ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਐਡਮ ਗਿਲਕ੍ਰਿਸਟ ਪਸੰਦ ਹੈ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੀ ਸ਼ੈਲੀ ਵੀ। ਮੇਰੀ ਨਜ਼ਰ 'ਚ ਉਹ ਆਦਰਸ਼ ਵਿਕਟਕੀਪਰ ਹਨ। ਮਾਰਕ ਬੂਚਰ ਅਤੇ ਈਆਨ ਹੀਲੀ ਵੀ ਚੰਗੇ ਵਿਕਟਕੀਪਰ ਹਨ ਪਰ ਗਿਲਕ੍ਰਿਸਟ ਮੇਰੇ ਫੇਵਰਟ ਹਨ।