ਟੀਮ ਇੰਡੀਆ ਦੇ ਇਹ ਦੋ ਖਿਡਾਰੀ ਪਹਿਲਾਂ ਖੇਡ ਚੁੱਕੇ ਹਨ ਪਿੰਕ ਬਾਲ ਕ੍ਰਿਕਟ, ਮਿਲੇਗੀ ਟੀਮ ਨੂੰ ਮਦਦ

10/31/2019 3:24:49 PM

ਸਪੋਰਸਟ ਡੈਸਕ— ਭਾਰਤ 'ਚ ਪਹਿਲਾ ਡੇ-ਨਾਈਟ ਟੈਸਟ ਮੈਚ 22 ਤੋਂ 26 ਨਵੰਬਰ ਤਕ ਇੱਥੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਦੇ ਮੌਜੂਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਉਨ੍ਹਾਂ ਦੋ ਖਿਡਾਰੀਆਂ 'ਚੋਂ ਇਕ ਹਨ, ਜੋ ਇਸ ਤੋਂ ਪਹਿਲਾਂ ਵੀ ਪਿੰਕ ਗੇਂਦ ਨਾਲ ਖੇਡ ਚੁੱਕੇ ਹਨ। ਸਾਹਾ ਹੁਣ ਭਾਰਤੀ ਟੀਮ ਨਾਲ ਆਪਣਾ ਅਨੁਭਵ ਸਾਂਝਾ ਕਰਨ ਲਈ ਤਿਆਰ ਹਨ। ਭਾਰਤੀ ਖਿਡਾਰੀਆਂ 'ਚ ਸਾਹਾ ਤੋਂ ਇਲਾਵਾ ਮੁਹੰਮਦ ਸ਼ਮੀ ਨੂੰ ਹੀ ਘਰੇਲੂ ਕ੍ਰਿਕਟ 'ਚ ਡੇ-ਨਾਈਟ ਟੈਸਟ ਮੈਚ ਖੇਡਣ ਦਾ ਅਨੁਭਵ ਹੈ। ਦੋਵੇਂ ਖਿਡਾਰੀ 2016 'ਚ ਈਡਨ ਗਾਰਡਨ 'ਚ ਸੀ. ਏ. ਬੀ. ਦੇ ਸੁਪਰ ਲੀਗ ਫਾਈਨਲ 'ਚ ਦਿਨ-ਰਾਤ ਕ੍ਰਿਕਟ ਖੇਡ ਚੁੱਕੇ ਹਨ।

PunjabKesari
ਸਾਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਖਿਡਾਰੀਆਂ ਲਈ ਪਹਿਲੀ ਵਾਰ ਡੇ-ਨਾਈਟ ਟੈਸਟ ਮੈਚ ਖੇਡਣਾ ਬੇਹੱਦ ਚੁਣੌਤੀਪੂਰਨ ਰਹੇਗਾ। ਸਾਹਾ ਨੇ ਕਿਹਾ, ਸਾਡੇ ਸਾਹਮਣੇ ਇਹ ਇਕ ਨਵੀਂ ਚੁਣੌਤੀ ਹੋਵੇਗੀ। ਅਸੀਂ ਪਿੰਕ ਗੇਂਦ ਨਾਲ ਟੈਸਟ ਮੈਚ ਨਹੀਂ ਖੇਡਿਆ ਹੈ। ਮੈਂ ਘਰੇਲੂ ਕ੍ਰਿਕਟ 'ਚ ਪਿੰਕ ਗੇਂਦ ਵਾਲੇ ਮੈਚ ਦਾ ਹਿੱਸਾ ਰਹਿ ਚੁੱਕਿਆ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਟੀਮ ਦੇ ਰੂਪ 'ਚ ਤੁਸੀਂ ਇਸ ਚੁਣੌਤੀ ਦਾ ਕਿਸ ਤਰ੍ਹਾਂ ਨਾਲ ਸਾਹਮਣਾ ਕਰਦੇ ਹੋ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਕਰਾਂਗੇ।

PunjabKesari

ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਆਪਣੇ ਟੀਮ ਦੇ ਸਾਥੀਆਂ ਦੀ ਮਦਦ ਕਰਨ ਲਈ ਤਿਆਰ ਹੋ ਤਾਂ ਸਾਹਾ ਨੇ ਅੱਗੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ, ਮੈਨੂੰ ਕੁਝ ਵੀ ਯਾਦ ਨਹੀਂ ਹੈ। ਸ਼ਮੀ ਨੇ ਅਸਲ 'ਚ ਤੇਜ਼ ਗੇਂਦਬਾਜ਼ੀ ਕੀਤੀ ਸੀ ਅਤੇ ਅਸੀਂ (ਮੋਹਨ ਬਾਗਾਨ) ਜਿੱਤ ਗਏ ਸੀ। ਇਕ ਚੀਜ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਨੂੰ ਉਸ ਮੈਚ 'ਚ ਗੇਂਦ ਨੂੰ ਫੜਨ 'ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੱਸ ਦੇਈਏ ਕਿ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸਭ ਤੋਂ ਪਹਿਲਾਂ ਭਾਰਤ 'ਚ ਦਿਨ-ਰਾਤ ਟੈਸਟ ਕਰਾਉਣ ਦੀ ਗੱਲ ਚੁੱਕੀ ਸੀ। ਜਿਸ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੀ ਦੇਸ਼ 'ਚ ਦਿਨ-ਰਾਤ ਟੈਸਟ ਦੇ ਸਮਰਥਨ 'ਚ ਆਪਣੀ ਮੋਹਰ ਲਗਾਈ ਸੀ।

PunjabKesari


Related News