ਸਾਹਾ ਨੇ ਵਿਕਟ ਪਿੱਛੇ ਪੂਰੇ ਕੀਤੇ 100 ਸ਼ਿਕਾਰ, ਕਿਰਮਾਨੀ-ਧੋਨੀ ਦੇ ਕਲੱਬ ''ਚ ਸ਼ਾਮਲ

11/22/2019 9:42:51 PM

ਸਪੋਰਟਸ ਡੈਕਸ— ਭਾਰਤ ਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਉਸਦੀ ਟੀਮ 106 ਦੌੜਾਂ 'ਤੇ ਢੇਰ ਹੋ ਗਈ। ਇਸ ਦੌਰਾਨ ਭਾਰਤੀ ਟੀਮ ਦੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਵਿਕਟ ਦੇ ਪਿੱਛੇ ਆਪਣਾ 100ਵਾਂ ਸ਼ਿਕਾਰ ਯਾਨੀ 'ਸੈਂਕੜਾ' ਪੂਰਾ ਕਰ ਲਿਆ ਹੈ।

PunjabKesari
ਦਰਅਸਲ, ਸਾਹਾ ਨੇ ਬੰਗਲਾਦੇਸ਼ ਦੇ ਓਪਨਰ ਸ਼ਾਦਮਾਨ ਇਸਲਾਮ ਨੂੰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਸ਼ਾਨਦਾਰ ਕੈਚ ਕੀਤਾ। ਇਸ ਦੇ ਨਾਲ ਹੀ ਸਾਹਾ ਨੇ ਆਪਣੇ 37ਵੇਂ ਟੈਸਟ ਮੈਚ 'ਚ ਵਿਕਟ ਦੇ ਪਿੱਛੇ 100 ਸ਼ਿਕਾਰ ਵੀ ਪੂਰੇ ਕਰ ਲਏ। ਨਾਲ ਹੀ ਸਾਹਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਸਾਬਕਾ ਵਿਕਟਕੀਪਰ ਸੱਯਦ ਕਿਰਮਾਨੀ ਦੇ ਖਾਸ ਕਲੱਬ 'ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਇਹ ਕਾਰਨਾਮਾ 89 ਕੈਚ ਤੇ 11 ਸਟੰਪਿੰਗ ਦੇ ਨਾਲ ਆਪਣਾ 'ਸੈਂਕੜਾ' ਪੂਰਾ ਕੀਤਾ।

PunjabKesari
ਜ਼ਿਕਰਯੋਗ ਹੈ ਕਿ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤੀ ਟੀਮ ਨੇ 3 ਵਿਕਟਾਂ 'ਤੇ 174 ਦੌੜਾਂ ਬਣਾ ਲਈਆਂ ਸਨ ਤੇ ਭਾਰਤ ਨੂੰ ਹੁਣ 68 ਦੌੜਾਂ ਦੀ ਲੀਡ ਹਾਸਲ ਹੋ ਗਈ ਹੈ।


Gurdeep Singh

Content Editor

Related News