ਪਹਿਲਵਾਨ ਦੇ ਕਤਲ ਦੇ ਮਾਮਲੇ 'ਚ ਰੈਸਲਰ ਸੁਸ਼ੀਲ ਕੁਮਾਰ ਦੀ ਭਾਲ, ਪੁਲਸ ਕਰ ਰਹੀ ਹੈ ਛਾਪੇਮਾਰੀ

Thursday, May 06, 2021 - 04:43 PM (IST)

ਪਹਿਲਵਾਨ ਦੇ ਕਤਲ ਦੇ ਮਾਮਲੇ 'ਚ ਰੈਸਲਰ ਸੁਸ਼ੀਲ ਕੁਮਾਰ ਦੀ ਭਾਲ, ਪੁਲਸ ਕਰ ਰਹੀ ਹੈ ਛਾਪੇਮਾਰੀ

ਨਵੀਂ ਦਿੱਲੀ : ਉਤਰੀ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਚ ਪਹਿਲਵਾਨਾਂ ਦੇ 2 ਗੁੱਟਾਂ ਵਿਚਾਲੇ ਹੋਈ ਲੜਾਈ ਵਿਚ ਇਕ ਪਹਿਲਵਾਨ ਦੀ ਮੌਤ ਨਾਲ ਜੁੜੇ ਮਾਮਲੇ ਵਿਚ ਓਲੰਪਿਕ ਤਮਗਾ ਜੇਤੂ ਰੈਸਲਰ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆਇਆ ਹੈ। ਕਤਲ ਦੇ ਇਸ ਮਾਮਲੇ ਵਿਚ ਕਥਿਤ ਰੂਪ ਨਾਲ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆਉਣ ਦੇ ਬਾਅਦ ਦਿੱਲੀ ਪੁਲਸ ਉਨ੍ਹਾਂ ਦੇ ਘਰ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਪਹਿਲਵਾਨ ਦੀ ਕੁੱਟ-ਕੁੱਟ ਕੇ ਹੱਤਿਆ

ਨਾਰਥ ਵੈਸਟ ਦਿੱਲੀ ਦੇ ਐਡੀਸ਼ਨਲ ਡੀ.ਸੀ.ਪੀ. ਗੁਰਇਕਬਾਲ ਸਿੰਘ ਸਿੱਧੂ ਨੇ ਦੱਸਿਆ, ‘ਅਸੀਂ ਸੁਸ਼ੀਲ ਕੁਮਾਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਹਾਂ। ਅਸੀਂ ਆਪਣੀ ਇਕ ਟੀਮ ਵੀ ਉਨ੍ਹਾਂ ਦੇ ਘਰ ਭੇਜੀ ਸੀ ਪਰ ਉਹ ਉਥੇ ਨਹੀਂ ਮਿਲੇ। ਅਸੀਂ ਉਨ੍ਹਾਂ ਦੀ ਭਾਲ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਹਨ।’ ਇਸ ਮਾਮਲੇ ਵਿਚ ਪੁਲਸ ਨੇ ਦੋਸ਼ੀ ਪ੍ਰਿੰਸ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਦੋਸ਼ੀ ਸੁਸ਼ੀਲ ਦਾ ਸਾਥੀ ਹੈ। ਫਰਾਰ ਸੁਸ਼ੀਲ ਨੇ ਆਪਣਾ ਮੋਬਾਇਲ ਨੰਬਰ ਬੰਦ ਕੀਤਾ ਹੋਇਆ ਹੈ, ਉਸ ’ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਸ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਸੁਸ਼ੀਲ ਪਹਿਲਵਾਨ ਨੂੰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : IPL ਮੁਲਤਵੀ ਹੋਣ ਮਗਰੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵਿਰਾਟ ਕੋਹਲੀ ਨੇ ਬਣਾਈ 'ਰਣਨੀਤੀ'

ਡੀ.ਐਸ.ਪੀ. ਮੁਤਾਬਕ ਸੁਸ਼ੀਲ ਕੁਮਾਰ, ਅਜੇ, ਪ੍ਰਿੰਸ, ਸੋਨੂੰ, ਸਾਗਰ, ਅਮਿਤ ਅਤੇ ਹੋਰ ਵਿਚਾਲੇ ਪਾਰਕਿੰਗ ਏਰੀਆਂ ਵਿਚ ਕਥਿਤ ਤੌਰ ’ਤੇ ਲੜਾਈ ਹੋਈ ਸੀ। ਇਸ ਲੜਾਈ ਵਿਚ ਸਾਗਰ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਪਹਿਲਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਬਣੀ ਹੋਈ  ਹੈ। ਪੁਲਸ ਨੇ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਛਤਰਸਾਲ ਸਟੇਡੀਅਮ ਅੰਦਰ ਫਾਈਰਿੰਗ ਦੀ ਸੂਚਨਾ ਮਾਡਲ ਟਾਊਨ ਪੁਲਸ ਸਟੇਸ਼ਨ ਨੂੰ ਮਿਲੀ ਸੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਉਸ ਨੂੰ ਸਟੇਡੀਅਮ ਦੀ ਪਾਰਕਿੰਗ ਵਿਚੋਂ 5 ਕਾਰਾਂ ਮਿਲੀਆਂ। ਪੁਲਸ ਨੇ ਸਾਰੇ 5 ਵਾਹਨਾਂ ਅਤੇ ਉਥੋਂ ਬਰਾਮਦ ਹੋਏ ਹਥਿਆਰਾਂ ਨੂੰ ਜ਼ਬਤ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਸਾਗਰ ਨਾਮ ਦਾ ਪਹਿਲਵਾਨ ਆਪਣੇ ਦੋਸਤਾਂ ਨਾਲ ਛਤਰਸਾਲ ਸਟੇਡੀਅਮ ਨੇੜੇ ਸਥਿਤੀ ਮਾਡਲ ਟਾਊਨ ’ਚ ਇਕ ਮਕਾਨ ਵਿਚ ਰਹਿੰਦਾ ਸੀ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News