ਪਹਿਲਵਾਨ ਸਾਗਰ ਕਤਲਕਾਂਡ : ਸੁਸ਼ੀਲ ਕੁਮਾਰ ਦਾ ਕਰੀਬੀ ਰੋਹਿਤ ਕਰੋਰ ਗ੍ਰਿਫ਼ਤਾਰ

Friday, May 28, 2021 - 10:02 AM (IST)

ਨਵੀਂ ਦਿੱਲੀ- ਛੱਤਰਸਾਲ ਸਟੇਡੀਅਮ 'ਚ 4 ਮਈ ਦੀ ਰਾਤ ਹੋਏ ਸਾਗਰ ਧਨਕੜ ਕਤਲਕਾਂਡ ਮਾਮਲੇ 'ਚ ਦਿੱਲੀ ਪੁਲਸ ਨੂੰ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਕਤਲਕਾਂਡ ਦੇ ਬਾਅਦ ਤੋਂ ਫਰਾਰ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਹੁਣ ਤੱਕ ਸਾਗਰ ਕਤਲਕਾਂਡ ਨਾਲ ਜੁੜੇ 8 ਦੋਸ਼ੀ ਗ੍ਰਿਫ਼ਤਾਰ ਕਰ ਲਏ ਹਨ। ਇਨ੍ਹਾਂ 'ਚ ਪਹਿਲਵਾਨ ਸੁਸ਼ੀਲ ਕੁਮਾਰ ਵੀ ਸ਼ਾਮਲ ਹੈ। ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਰੋਹਿਤ ਕਰੋਰ ਨਾਮ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛ-ਗਿੱਛ ਕਰ ਰੀ ਹੈ। ਇਸ ਤੋਂ ਪਹਿਲਾਂ ਓਲੰਪੀਅਨ ਸੁਸ਼ੀਲ ਕੁਮਾਰ ਦੇ ਕਰੀਬੀ ਅਤੇ ਕਾਲਾ ਅਸੌਦਾ-ਨੀਰਜ ਬਵਾਨੀਆ ਗੈਂਗ ਦੇ 4 ਬਦਮਾਸ਼ਾਂ ਨੂੰ ਰੋਹਿਣੀ ਜ਼ਿਲ੍ਹਾ ਦੇ ਸਪੈਸ਼ਲ ਸਟਾਫ਼ ਨੇ ਗ੍ਰਿਫ਼ਤਾਰ ਕੀਤਾ ਸੀ। 

ਫੜੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਖੇੜੀ ਜਸੌਰ, ਝੱਜਰ, ਹਰਿਆਣਾ ਵਾਸੀ ਭੂਪੇਂਦਰ ਉਰਫ਼ ਭੂਪੀ (38), ਪਿੰਡ ਅਸੌਦਾ, ਝੱਜਰ ਵਾਸੀ ਮੋਹਿਤ ਉਰਫ਼ ਭੋਲੀ (22), ਗੁਲਾਬ ਉਰਫ਼ ਪਹਿਲਵਾਨ (24) ਅਤੇ ਪਿੰਡ ਖਰਾਵਰ, ਰੋਹਤਕ ਵਾਸੀ ਮਨਜੀਤ ਉਰਫ਼ ਚੁੰਨੀਲਾਲ (29) ਦੇ ਰੂਪ 'ਚ ਹੋਈ ਸੀ। ਸਾਗਰ ਦੇ ਕਤਲ ਤੋਂ ਬਾਅਦ ਸਾਰੇ ਚਾਰੇ ਦੋਸ਼ੀ ਫਰਾਰ ਸਨ। ਅਦਾਲਤ ਨੇ ਇਨ੍ਹਾਂ ਸਾਰਿਆਂ ਵਿਰੁੱਧ ਗੈਰ-ਜ਼ਮਾਨਤ ਵਾਰੰਟ ਜਾਰੀ ਕੀਤਾ ਹੋਇਆ ਸੀ। ਵਾਰਦਾਤ ਵਾਲੇ ਦਿਨ ਹਾਦਸੇ ਵਾਲੀ ਜਗ੍ਹਾ ਤੋਂ ਫੜਿਆ ਗਿਆ ਪ੍ਰਿੰਸ ਦਲਾਲ ਇਨ੍ਹਾਂ ਦਾ ਹੀ ਸਾਥੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਸਾਰੇ ਸੁਸ਼ੀਲ ਦੇ ਕਹਿਣ 'ਤੇ ਉਸ ਦਿਨ ਛੱਤਰਸਾਲ ਸਟੇਡੀਅਮ ਪਹੁੰਚੇ ਸਨ।

ਦੱਸਣਯੋਗ ਹੈ ਕਿ ਦਿੱਲੀ ਦੇ ਛੱਤਰਸਾਲ ਸਟੇਡੀਅਮ 'ਚ 4 ਮਈ ਦੀ ਰਾਤ ਪਹਿਲਵਾਮਾਂ ਵਿਚਾਲੇ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆਸੀ। ਇਸ 'ਚ ਕੁਝ ਪਹਿਲਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ 'ਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ ਦੇ ਰੂਪ 'ਚ ਹੋਈ ਸੀ।


DIsha

Content Editor

Related News