ਸੈਫ ਅੰਡਰ-16 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ,ਅਨੁਸ਼ਕਾ ਦੀ ਹੈਟ੍ਰਿਕ, ਭਾਰਤ ਨੇ ਭੂਟਾਨ ਨੂੰ 7-0 ਨਾਲ ਹਰਾਇਆ

Saturday, Mar 02, 2024 - 01:10 PM (IST)

ਸੈਫ ਅੰਡਰ-16 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ,ਅਨੁਸ਼ਕਾ ਦੀ ਹੈਟ੍ਰਿਕ, ਭਾਰਤ ਨੇ ਭੂਟਾਨ ਨੂੰ 7-0 ਨਾਲ ਹਰਾਇਆ

ਕਾਠਮਾਂਡੂ (ਭਾਸ਼ਾ)–ਅਨੁਸ਼ਕਾ ਕੁਮਾਰੀ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਸੈਫ ਅੰਡਰ-19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਭੂਟਾਨ ’ਤੇ 7-0 ਨਾਲ ਜਿੱਤ ਹਾਸਲ ਕੀਤੀ। ਹਜ਼ਾਰੀਬਾਗ ਦੀ 13 ਸਾਲਾ ਅਨੁਸ਼ਕਾ ਨੇ ਭੂਟਾਨ ਦੇ ਡਿਫੈਂਸ ਨੂੰ ਬਿਖੇਰਦੇ ਹੋਏ ਤਿੰਨ ਗੋਲ ਕੀਤੇ। ਉਸ ਤੋਂ ਇਲਾਵਾ ਪਰਲ ਫਰਨਾਂਡੀਜ਼ ਨੇ ਦੋ ਗੋਲ ਜਦਕਿ ਕਪਤਾਨ ਸ਼ਵੇਤਾ ਰਾਣੀ ਤੇ ਬਦਲਵੀਂ ਖਿਡਾਰਨ ਅਨਵਿਤਾ ਰਘੁਰਮਨ ਨੇ ਇਕ-ਇਕ ਗੋਲ ਕੀਤਾ।
4 ਟੀਮਾਂ ਦੇ ਟੂਰਨਾਮੈਂਟ ਵਿਚ ਮੇਜ਼ਬਾਨ ਨੇਪਾਲ ਤੇ ਬੰਗਲਾਦੇਸ਼ ਦੀ ਟੀਮ ਵੀ ਸ਼ਾਮਲ ਹੈ। ਚੋਟੀ ਦੀਆਂ ਦੋ ਟੀਮਾਂ 10 ਮਾਰਚ ਨੂੰ ਫਾਈਨਲ ਖੇਡਣਗੀਆਂ।


author

Aarti dhillon

Content Editor

Related News