ਸਚਿਨ ਨੂੰ ਅਗਵਾ ਕਰਨਾ ਚਾਹੁੰਦਾ ਹੈ ਇਸ ਦੇਸ਼ ਦਾ ਪ੍ਰਧਾਨ ਮੰਤਰੀ

12/03/2016 11:54:23 PM

ਨਵੀਂ ਦਿੱਲੀ—ਸ਼ਨੀਵਾਰ ਨੂੰ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸੰਮੇਲਨ ''ਚ ਹੋਏ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਅਗਵਾ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਇਹ ਗੱਲ ਮਜ਼ਾਕ ''ਚ ਕਹੀ। ਇੰਗਲੈਂਡ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਰਾਜ਼ ਕੈਮਰੂਨ ਨੇ ਕਿਹਾ ਕਿ ਇੰਗਲੈਂਡ ਆਪਣੀ ਕ੍ਰਿਕਟ ਟੀਮ ਨੂੰ ਟ੍ਰੇਨਿੰਗ ਦੇਣ ਲਈ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਅਗਵਾ ਕਰਨ ਬਾਰੇ ''ਚ ਸੋਚ ਸਕਦੇ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਸਚਿਨ ਨੂੰ ਅਗਵਾ ਕਰ ਉਨ੍ਹਾਂ ਨੂੰ ਬ੍ਰਿਟਿਸ਼ ਕ੍ਰਿਕਟ ਟੀਮ ਨੂੰ ਟ੍ਰਨਿੰਗ ਦੇਣ ਦਾ ਕੰਮ ਦੇਣਾ ਚਾਹੁੰਣਗੇ। 
ਭਾਰਤ ਅਤੇ ਬ੍ਰਿਟੇਨ ਦੇ ਵਿਚਾਲੇ ਇਹਿਤਾਸਕ ਅਤੇ ਸੰਸਕ੍ਰਿਤੀ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇਸ ਆਧੁਨਿਕ ਦੌਰ ''ਚ ਵੀ ਜਾਰੀ ਰੱਖਦੇ ਹੋਏ ਨੌਕਰੀਆਂ ਅਤੇ ਨਿਵੇਸ਼ ਦੇ ਖੇਤਰ ''ਚ ਅੱਗੇ ਵੱਧਦੇ ਹੋਏ ਦੇਖਣਾ ਚਾਹੁੰਦੇ ਹਨ। ਕੈਮਰੂਨ ਨੇ ਕ੍ਰਿਕਟ ਲਈ ਭਾਰਤ ਅਤੇ ਬ੍ਰਿਟੇਨ ਦੇ ਪਿਆਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿਚਾਲੇ ਮੌਜੂਦਾ ਟੈਸਟ ਸੀਰੀਜ਼ ਜਿਸ ਤਰ੍ਹਾਂ ਚਲ ਰਹੀ ਹੈ, ਅਜਿਹੇ ''ਚ ਸਾਨੂੰ ਸਚਿਨ ਤੇਂਦੁਲਕਰ ਨੂੰ ਅਗਵਾ ਕਰ ਆਪਣੀ ਟੀਮ ਨੂੰ ਉਨ੍ਹਾਂ ਕੋਲੋਂ ਟ੍ਰਨਿੰਗ ਦੇਣ ਦੀ ਜ਼ਰੂਰਤ ਹੈ। 
ਇਸ ਪ੍ਰੋਗਰਾਮ ਦੌਰਾਨ ਕੈਮਰੂਨ ਨੇ ਮਜ਼ਾਕਿਆ ਢੰਗ ''ਚ ਜਿੰਦਗੀ ਦੇ ਤਿੰਨ ਸਬਕ ਦੱਸੇ। ਉਨ੍ਹਾਂ ਨੇ ਕਿਹਾ ਕਿ ਬਰਾਕ ਓਬਾਮਾ ਦੇ ਨਾਲ ਗੋਲਫ ਨਾ ਖੇਡੋ ਕਿਉਂਕਿ ਤੁਸੀਂ ਉਨ੍ਹਾਂ ਕੋਲੋਂ ਜਿੱਤ ਨਹੀਂ ਸਕਦੇ। ਸਿਲਿਵਓ ਬਲੁਰਸਕੋਨ (ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ) ਦੇ ਨਾਲ ਕਦੇ ਪਾਰਟੀ ''ਚ ਨਾ ਜਾਓ ਅਤੇ ਕਦੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ 60 ਹਜ਼ਾਰ ਲੋਕਾਂ ਦੇ ਸਾਹਮਣੇ ਨਾ ਜਾਈਏ ਕਿਉਂਕਿ ਤੁਸੀਂ ਉਨ੍ਹਾਂ ਨਾਲ ਲੋਕਾਂ ਨਾਲ ਜੁੜਨ ਦੇ ਮਾਮਲੇ ''ਚ ਮੁਕਾਬਲਾ ਨਹੀਂ ਕਰ ਸਕਦੇ।

Related News