Merry Christmas 2019: ਇਨ੍ਹਾਂ ਕ੍ਰਿਕਟਰਾਂ ਨੇ ਇਸ ਅੰਦਾਜ਼ 'ਚ ਦਿੱਤੀਆਂ ਕ੍ਰਿਸਮਸ ਦੀਆਂ ਵਧਾਈਆਂ

Wednesday, Dec 25, 2019 - 12:29 PM (IST)

Merry Christmas 2019: ਇਨ੍ਹਾਂ ਕ੍ਰਿਕਟਰਾਂ ਨੇ ਇਸ ਅੰਦਾਜ਼ 'ਚ ਦਿੱਤੀਆਂ ਕ੍ਰਿਸਮਸ ਦੀਆਂ ਵਧਾਈਆਂ

ਸਪੋਰਟਸ ਡੈਸਕ— ਕ੍ਰਿਸਮਸ ਦਾ ਤਿਉਹਾਰ ਅੱਜ ਮਤਲਬ 25 ਦਸੰਬਰ ਨੂੰ ਦੁਨੀਆਭਰ 'ਚ ਮਨਾਇਆ ਜਾ ਰਿਹਾ ਹੈ। ਕ੍ਰਿਕਟ ਜਗਤ 'ਚੋਂ ਭਾਰਤੀ ਸਾਬਕਾ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੋਂ ਲੈ ਕੇ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕ੍ਰਿਸਮਸ ਦੇ ਮੌਕੇ 'ਤੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਸਚਿਨ ਨੇ ਸਾਂਤਾ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ, ਉਥੇ ਹੀ ਰਿਕੀ ਪੋਂਟਿੰਗ ਨੇ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਸ ਸੈਲੀਬ੍ਰੇਟ ਕਰਦੇ ਹੋਏ ਫੋਟੋ ਟਵੀਟ ਕੀਤੀ ਹੈ। ਈਸਾ ਮਸੀਹ ਦੇ ਜਨਮ ਦੇ ਪ੍ਰਤੀਕ ਦੇ ਤੌਰ 'ਤੇ ਪੂਰੀ ਦੁਨੀਆ 'ਚ ਮਨਾਏ ਜਾਣ ਵਾਲੇ ਇਸ ਤਿਉਹਾਰ ਦੇ ਜਸ਼ਨ ਲੋਕ ਇਸ ਦਿਨ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਇਕ-ਦੂਜੇ ਨੂੰ ਉਪਹਾਰ ਦਿੰਦੇ ਹਨ। ਇਸ ਖਾਸ ਮੌਕੇ 'ਤੇ ਕ੍ਰਿਕਟ ਜਗਤ 'ਚੋਂ ਕਈ ਹੋਰ ਵੱਡੇ ਕ੍ਰਿਕਟਰਾਂ ਨੇ ਆਪਣੇ ਫੈਨਜ਼ ਅਤੇ ਦੁਨੀਆਭਰ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। PunjabKesari

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਆਪਣੇ ਟਵਿਟਰ 'ਤੇ ਸਾਂਤਾ ਕਲਾਜ ਅਤੇ ਸਜਾਏ ਗਏ ਕ੍ਰਿਸਮਸ ਟ੍ਰੀ ਦੇ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, ਸਾਰੇ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ। ਇਹ ਕ੍ਰਿਸਮਸ ਸਾਡੇ ਦਿਲਾਂ ਅਤੇ ਘਰਾਂ 'ਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ। ਮੈਨੂੰ ਉਂਮੀਦ ਹੈ ਕਿ ਤੁਹਾਡੇ ਕੋਲ ਪਰਿਵਾਰ ਅਤੇ ਦੋਸਤਾਂ ਦੇ ਨਾਲ ਇਕ ਸ਼ਾਨਦਾਰ ਸਮਾਂ ਹੋਵੇਗਾ।PunjabKesari

ਉਥੇ ਹੀ ਵਿਰਾਟ ਕੋਹਲੀ ਨੇ ਕ੍ਰਿਸਮਸ ਤੋਂ ਕੁਝ ਦਿਨ ਪਹਿਲਾਂ ਹੀ ਖਾਸ ਤਰੀਕੇ ਨਾਲ ਕ੍ਰਿਸਮਸ ਮਨਾਇਆ ਸੀ। ਵਿਰਾਟ ਕੋਲਕਾਤਾ 'ਚ ਇਕ ਸ਼ੈਲਟਰ ਹੋਮ 'ਚ ਗਏ ਸਨ ਅਤੇ ਉੱਥੇ ਬੱਚਿਆਂ ਦੇ ਨਾਲ ਕ੍ਰਿਸਮਸ ਮਨਾਇਆ ਸੀ। ਇਸ ਦੀ ਵੀਡੀਓ ਇਕ ਸਪੋਰਟਸ ਚੈਨਲ ਸਟਾਰ ਸਪੋਰਟਸ ਨੇ ਸ਼ੇਅਰ ਕੀਤੀ ਸੀ। ਟੀਮ ਇੰਡੀਆ ਨੇ ਹਾਲ 'ਚ ਵੈਸਟਇੰਡੀਜ ਨੂੰ ਵਨਡੇ ਸੀਰੀਜ਼ 'ਚ 2-1 ਨਾਲ ਹਰਾਇਆ ਸੀ, ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟੀ-20 ਸੀਰੀਜ਼ ਵੀ ਵੈਸਟਇੰਡੀਜ਼ ਖਿਲਾਫ 2-1 ਨਾਲ ਹੀ ਜਿੱਤੀ ਸੀ ।

ਇਸ ਤੋਂ ਇਲਾਵਾ ਭਾਰਤੀ ਟੈਸਟ ਟੀਮ ਦੇ ਕਪਤਾਨ ਅਜਿੰਕਿਯ ਰਹਾਨੇ ਨੇ ਵੀ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਰਹਾਨੇ ਨੇ ਟਵਿਟਰ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਸਾਂਤਾ ਕਲਾਜ਼ ਦੀ ਟੋਪੀ ਪਾ ਕੇ ਨਜ਼ਰ ਆ ਰਿਹਾ ਹੈ। ਰਹਾਨੇ ਨੇ ਫੋਟੋ ਦੇ ਨਾਲ ਲਿਖਿਆ, ਕ੍ਰਿਸਮਸ 'ਚ ਗੁੰਮ ਹੋ ਗਿਆ ਹਾਂ। ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।

ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਕ ਟਵੀਟ ਕੀਤਾ, ਮੈਰੀ ਕ੍ਰਿਸਮਸ। ਇਸ ਤਿਓਹਾਰੀ ਸੀਜ਼ਨ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਸ਼ੁੱਭਕਾਮਨਾਵਾਂ।

ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਜ਼ ਨੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਵੀਡੀਓ 'ਚ ਕਿਰੋਨ ਪੋਲਾਰਡ, ਕਵਿੰਟਨ ਡੀ ਕਾਕ,  ਈਸ਼ਾਨ ਕਿਸ਼ਨ ਅਤੇ ਮਿਸ਼ੇਲ ਮੈਕਲੇਘਨ ਆਪਣੇ-ਆਪਣੇ ਫੈਨਜ਼ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਦਿੱਸ ਰਹੇ ਹਨ।

 


Related News