ਵੈਲੇਨਟਾਈਨ ਡੇ ''ਤੇ ਸਚਿਨ ਨੇ ਦੱਸਿਆ ਕੌਣ ਹੈ ਉਨ੍ਹਾਂ ਦਾ ਪਹਿਲਾ ਪਿਆਰ, ਸ਼ੇਅਰ ਕੀਤੀ ਵੀਡੀਓ

2/14/2020 4:17:52 PM

ਸਪੋਰਟਸ ਡੈਸਕ— ਅੱਜ ਵੈਲੇਨਟਾਈਨ ਡੇ ਹੈ ਅਤੇ ਅੱਜ ਦੇ ਦਿਨ ਪਿਆਰ ਕਰਨ ਵਾਲਾ ਹਰ ਸ਼ਖਸ ਆਪਣੇ ਪਿਆਰ ਦੇ ਨਾਲ ਡੇਟ ਕਰ ਰਿਹਾ ਹੈ। ਇਸ 'ਚ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਵੈਲੇਨਟਾਈਨ ਡੇ ਦੇ ਮੌਕੇ 'ਤੇ ਆਪਣੇ ਫੈਨਜ਼ ਨੂੰ ਆਪਣੇ ਪਹਿਲੇ ਪਿਆਰ ਬਾਰੇ ਦੱਸਿਆ। ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਪਹਿਲਾ ਪਿਆਰ ਕੋਣ ਹੈ।PunjabKesari

ਇਹ ਹੈ ਸਚਿਨ ਦਾ ਪਹਿਲਾ ਪਿਆਰ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਸ ਪੋਸਟ 'ਚ ਇਕ ਸਮਾਇਲੀ ਵੀ ਬਣਾਈ ਹੈ। ਦਰਅਸਲ ਮਾਏ ਫਰਸਟ ਲਵ! ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਸਚਿਨ ਤੇਂਦੁਲਕਰ ਕ੍ਰਿਕਟ ਖੇਡ ਰਹੇ ਹਨ। ਅਜਿਹੇ 'ਚ ਸਪੱਸ਼ਟ ਹੈ ਕਿ ਸਚਿਨ ਤੇਂਦੁਲਕਰ ਦਾ ਪਹਿਲਾ ਪਿਆਰ ਕੋਈ ਕੁੜੀ ਨਹੀਂ, ਸਗੋਂ ਕ੍ਰਿਕਟ ਹੈ ਜਿਸ ਨੂੰ ਸਚਿਨ ਤੇਂਦੁਲਕਰ ਨੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਦਿੱਤਾ ਹੈ। 16 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੇ ਸਚਿਨ ਤੇਂਦੁਲਕਰ ਨੇ ਕਰੀਬ 40 ਸਾਲ ਦੀ ਉਮਰ ਤੱਕ ਕ੍ਰਿਕਟ ਖੇਡੀ ਹੈ। ਉਹ ਦੁਨੀਆ ਦੇ ਮਹਾਨ ਖਿਡਾਰੀ ਬਣੇ। ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਵਰਲਡ ਕ੍ਰਿਕਟ 'ਚ ਰਾਜ ਕਰਨ ਵਾਲੇ ਸਚਿਨ ਦੇ ਨਾਂ 100 ਅੰਤਰਰਾਸ਼ਟਰੀ ਸੈਂਕੜੇ ਹਨ ਅਤੇ ਉਨ੍ਹਾਂ ਦੇ ਇਸ ਰਿਕਾਰਡ ਨੂੰ ਅੱਜ ਤਕ ਕੋਈ ਬੱਲੇਬਾਜ਼ ਨਹੀਂ ਤੋੜ ਸਕੇ।

PunjabKesariਸਚਿਨ ਤੇਂਦੁਲਕਰ ਨੇ ਆਪਣੇ ਟੈਸਟ ਕਰੀਅਰ 'ਚ ਜਿੱਥੇ 51 ਸੈਂਕੜੇ ਲਗਾਏ, ਉਥੇ ਹੀ ਉਨ੍ਹਾਂ ਦੇ ਨਾਂ ਵਨ-ਡੇ 'ਚ 49 ਸੈਂਕੜੇ ਰਹੇ। ਅੱਜ ਭਲੇ ਹੀ ਕ੍ਰਿਕਟ ਤੋਂ ਤੇਂਦੁਲਕਰ ਸੰਨਿਆਸ ਲੈ ਚੁੱਕੇ ਹਨ ਪਰ ਉਨ੍ਹਾਂ ਦਾ ਇਸ ਖੇਡ ਨੂੰ ਲੈ ਕੇ ਅੱਜ ਵੀ ਬੜਾ ਲਗਾਵ ਹੈ। ਹਾਲ ਹੀ 'ਚ ਆਸਟਰੇਲੀਆ 'ਚ ਇਕ ਚੈਰੇਟੀ ਮੈਚ ਦੇ ਦੌਰਾਨ ਵੀ ਉਹ ਖੇਡਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਕ੍ਰਿਕਟ ਐਕਸਪਰਟ ਦੇ ਰੂਪ 'ਚ ਵੀ ਤੇਂਦੁਲਕਰ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ। ਸਚਿਨ ਤੇਂਦੁਲਕਰ ਭਾਰਤ ਹੀ ਨਹੀਂ ਵਰਲਡ ਕ੍ਰਿਕਟ 'ਚ ਹਰ ਖਿਡਾਰੀ ਦੇ ਰੋਲ ਮਾਡਲ ਹੈ। ਇਹੀ ਵਜ੍ਹਾ ਹੈ ਕਿ ਦੁਨੀਆ ਉਨ੍ਹਾਂ ਦੇ ਅੱਗੇ ਝੁੱਕਦੀ ਹੈ ਅਤੇ ਉਨ੍ਹਾਂ ਨੂੰ ਸਲਾਮ ਕਰਦੀ ਹੈ।PunjabKesari