ਜਦੋਂ WC 2003 ਦੌਰਾਨ ਦਸਤ ਹੋਣ ਦੇ ਬਾਵਜੂਦ ਡਾਇਪਰ ਪਾ ਕੇ ਸਚਿਨ ਨੇ ਖੇਡੀ ਤੂਫਾਨੀ ਪਾਰੀ

Sunday, Dec 22, 2019 - 11:52 AM (IST)

ਜਦੋਂ WC 2003 ਦੌਰਾਨ ਦਸਤ ਹੋਣ ਦੇ ਬਾਵਜੂਦ ਡਾਇਪਰ ਪਾ ਕੇ ਸਚਿਨ ਨੇ ਖੇਡੀ ਤੂਫਾਨੀ ਪਾਰੀ

ਸਪੋਰਟਸ ਡੈਸਕ— 2003 ਵਰਲਡ ਕੱਪ 'ਚ ਭਾਰਤੀ ਟੀਮ ਫਾਈਨਲ 'ਚ ਪਹੁੰਚੀ, ਪਰ ਖਿਤਾਬ ਜਿੱਤਣ ਤੋਂ ਖੁੰਝੀ ਗਈ। ਇਸ ਵਰਲਡ ਕੱਪ 'ਚ ਸਚਿਨ ਨੇ 673 ਦੌੜਾਂ ਬਣਾਈਆਂ ਸਨ ਜੋ ਕਿਸੇ ਵੀ ਖਿਡਾਰੀ ਦਾ ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਟੂਰਨਾਮੈਂਟ ਦੇ ਕੁਝ ਅਹਿਮ ਮੈਚ ਦੇ ਦੌਰਾਨ ਸਚਿਨ ਤੇਂਦੁਲਕਰ ਗੰਭੀਰ ਤੌਰ 'ਤੇ ਬੀਮਾਰ ਸਨ। ਹਾਂਜੀ। ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਦੀ 2003 ਵਰਲਡ ਕੱਪ 'ਚ ਪਾਕਿਸਤਾਨ ਖਿਲਾਫ ਖੇਡੀ ਗਈ 98 ਦੌੜਾਂ ਦੀ ਸ਼ਾਨਦਾਰ ਪਾਰੀ ਦਾ ਹਰ ਭਾਰਤੀ ਮੁਰੀਦ ਹੈ, ਪਰ ਘੱਟ ਲੋਕਾਂ ਨੂੰ ਹੀ ਪਤਾ ਹੈ ਕਿ ਇਸ ਮੈਚ 'ਚ ਖਿਚਾਅ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਮਾਸਟਰ ਬਲਾਸਟਰ ਨੇ ਗੰਭੀਰ ਰੂਪ ਨਾਲ ਦਸਤ (ਡਾਇਰੀਆ) ਤੋਂ ਪੀੜਤ ਹੋਣ ਦੇ ਬਾਵਜੂਦ ਵੀ ਸ਼੍ਰੀਲੰਕਾ ਖਿਲਾਫ ਅਗਲੇ ਮੈਚ 'ਚ ਮੈਦਾਨ 'ਚ ਉਤਰ ਕੇ ਆਪਣੇ ਸਿਹਤ ਨੂੰ ਜੋਖਮ 'ਚ ਪਾਇਆ।
PunjabKesari
ਤੇਂਦੁਲਕਰ ਦੀ ਉਹ ਪਾਰੀ ਪ੍ਰਸ਼ੰਸਕਾਂ ਨੂੰ ਯਾਦ ਹੈ, ਪਰ ਪਾਕਿਸਤਾਨ ਅਤੇ ਫਿਰ ਸ਼੍ਰੀਲੰਕਾ ਖਿਲਾਫ ਮੈਚ ਦੇ ਦੌਰਾਨ ਇਸ ਭਾਰਤੀ ਬੱਲੇਬਾਜ਼ ਨੂੰ ਕਾਫੀ ਪਰੇਸ਼ਾਨੀ ਝਲਣੀ ਪਈ। ਸਚਿਨ ਸ਼੍ਰੀਲੰਕਾ ਖਿਲਾਫ ਮੈਚ ਦੇ ਦੌਰਾਨ ਗੰਭੀਰ ਰੂਪ ਨਾਲ ਦਸਤ ਦੀ ਸਮੱਸਿਆ ਤੋਂ ਜੂਝ ਰਹੇ ਸਨ। ਇਸ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਟਿਸ਼ੂ ਪੇਪਰ ਨੂੰ ਡਾਇਪਰ ਦੀ ਤਰ੍ਹਾਂ ਇਸਤੇਮਾਲ ਕਰਨਾ ਪਿਆ, ਉਨ੍ਹਾਂ ਨੇ ਇਸ ਮੈਚ 'ਚ 97 ਦੌੜਾਂ ਬਣਾਈਆਂ ਸਨ, ਜਿਸ ਨੂੰ ਭਾਰਤ ਨੇ 183 ਦੌੜਾਂ ਨਾਲ ਜਿੱਤਿਆ ਸੀ। ਸਚਿਨ ਤੇਂਦੁਲਕਰ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਖਿਲਾਫ ਮੈਚ ਬਾਰੇ 'ਚ ਇਕ ਇੰਟਰਵਿਊ ਦੌਰਾਨ ਕਿਹਾ, ''ਪਾਕਿਸਤਾਨ ਖਿਲਾਫ ਉਹ ਮੈਚ ਮੇਰੇ ਕਰੀਅਰ ਦਾ ਇਕਮਾਤਰ ਅਜਿਹਾ ਮੁਕਾਬਲਾ ਸੀ, ਜਿਸ 'ਚ ਮੈਂ ਰਨਰ ਲਿਆ ਸੀ। ਇਹ ਵਰਲਡ ਕੱਪ ਦਾ ਮੈਚ ਸੀ ਅਤੇ ਮੈਂ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋ ਰਿਹਾ ਸੀ। ਅਜਿਹਾ ਲੱਗਾ ਕਿ ਕਿਸੇ ਨੇ ਮੇਰੇ 'ਚ 500 ਕਿਲੋਗ੍ਰਾਮ ਵਜ਼ਨ ਬੰਨ੍ਹ ਦਿੱਤਾ ਹੋਵੇ। ਤੁਸੀਂ ਉਸ ਸਮੇਂ ਦੇ ਫਿਜ਼ੀਓ ਐਂਡ੍ਰਿਊ ਲੀਪਸ ਤੋਂ ਇਸ ਬਾਰੇ ਪੁੱਛ ਸਕਦੇ ਹੋ।''


author

Tarsem Singh

Content Editor

Related News