ਟੈਕਸਾਸ ’ਚ ਨੌਜਵਾਨ ਕ੍ਰਿਕਟਰਾਂ ਨੂੰ ਗੁਰ ਸਿਖਾਏਗਾ ਸਚਿਨ ਤੇਂਦੁਲਕਰ

Monday, Oct 14, 2024 - 01:25 PM (IST)

ਟੈਕਸਾਸ ’ਚ ਨੌਜਵਾਨ ਕ੍ਰਿਕਟਰਾਂ ਨੂੰ ਗੁਰ ਸਿਖਾਏਗਾ ਸਚਿਨ ਤੇਂਦੁਲਕਰ

ਹਿਊਸਟਨ (ਅਮਰੀਕਾ), (ਭਾਸ਼ਾ)– ਭਾਰਤ ਦਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਟੈਕਸਾਸ ਵਿਚ ਰਾਸ਼ਟਰੀ ਕ੍ਰਿਕਟ ਲੀਗ ਫਾਈਨਲ ਦੌਰਾਨ ਇਕ ਵਿਸ਼ੇਸ਼ ਕ੍ਰਿਕਟ ਕਲੀਨਿਕ ਵਿਚ ਨੌਜਵਾਨ ਕ੍ਰਿਕਟਰਾਂ ਨੂੰ ਇਸ ਖੇਡ ਦੇ ਗੁਰ ਸਿਖਾਏਗਾ। ਇਹ ਕ੍ਰਿਕਟ ਕਲੀਨਿਕ ਡਲਾਸ ਵਿਚ ਟੈਕਸਾਸ ਯੂਨੀਵਰਸਿਟੀ ਵਿਚ ਆਯੋਜਿਤ ਕੀਤੀ ਜਾਵੇਗੀ, ਜਿਸ ਦਾ ਟੀਚਾ ਨੌਜਵਾਨ ਕ੍ਰਿਕਟਰਾਂ ਨੂੰ ਉਤਸ਼ਾਹਿਤ ਕਰਨਾ ਤੇ ਅਮਰੀਕਾ ਵਿਚ ਜ਼ਮੀਨੀ ਪੱਧਰ ’ਤੇ ਇਸ ਖੇਡ ਨੂੰ ਉਤਸ਼ਾਹਤ ਕਰਨਾ ਹੈ। ਤੇਂਦੁਲਕਰ ਨੇ ਕਿਹਾ,‘‘ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਹੁਣ ਇਸ ਨੂੰ ਵਾਪਸ ਦੇਣ ਦੀ ਮੇਰੀ ਵਾਰੀ ਹੈ। ਮੈਂ ਇਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਮਿਲਣ ਤੇ ਉਨ੍ਹਾਂ ਨੂੰ ਇਹ ਦੱਸਣ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਸਖਤ ਮਿਹਨਤ ਤੇ ਜਨੂਨ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ।
 


author

Tarsem Singh

Content Editor

Related News