ਸਚਿਨ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੇ ਐਥਲੀਟਾਂ ਨੂੰ ਕਾਮਯਾਬ ਹੋਣ ਲਈ ਦਿੱਤੀ ਇਹ ਸਲਾਹ

07/21/2021 10:53:50 AM

ਸਪੋਰਟਸ ਡੈਸਕ- ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਜਾਣ ਵਾਲੀ ਭਾਰਤ ਦੀ 26 ਮੈਂਬਰੀ ਐਥਲੈਟਿਕਸ (ਟ੍ਰੈਕ ਤੇ ਫੀਲਡ) ਟੀਮ ਨੂੰ ਕਾਮਯਾਬੀ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਦਬਾਅ ਦਾ ਮਜ਼ਾ ਲਵੋ ਤੇ ਇਸ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ। ਤੇਂਦੁਲਕਰ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਨਾਲ ਆਨਲਾਈਨ ਪ੍ਰੋਗਰਾਮ ਵਿਚ ਖਿਡਾਰੀਆਂ ਨੂੰ ਵਿਦਾਈ ਦਿੱਤੀ। ਤੇਂਦੁਲਕਰ ਨੇ ਕਿਹਾ ਕਿ ਕਾਫੀ ਲੋਕ ਕਹਿੰਦੇ ਹਨ ਕਿ ਖੇਡ ਵਿਚ ਹਾਰ ਤੇ ਜਿੱਤ ਹੁੰਦੀ ਹੈ ਪਰ ਮੇਰਾ ਸੁਨੇਹਾ ਹੈ ਕਿ ਹਾਰ ਵਿਰੋਧੀ ਦੀ ਹੋਵੇ ਤੇ ਤੁਸੀਂ ਜਿੱਤ ਦਰਜ ਕਰੋ। 

ਤੁਹਾਨੂੰ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਨਾ ਛੱਡੋ ਤੇ ਤੁਹਾਡਾ ਸੁਪਨਾ ਗ਼ਲੇ ਵਿਚ ਮੈਡਲ ਪਾਉਣਾ, ਰਾਸ਼ਟਰ ਗੀਤ ਵੱਜਣਾ ਤੇ ਤਿੰਰਗੇ ਦਾ ਲਹਿਰਾਉਣਾ ਹੋਣਾ ਚਾਹੀਦਾ ਹੈ। ਟ੍ਰੈਕ ਅਤੇ ਫੀਲਡ ਮਤਲਬ ਕਿ ਐਥਲੈਟਿਕਸ ਮੁਕਾਬਲੇ ਵਿਚ ਕੁੱਲ 47 ਮੈਂਬਰ ਸ਼ਾਮਲ ਹਨ। ਜਿਸ ਵਿਚ 26 ਖਿਡਾਰੀਆਂ ਤੋਂ ਇਲਾਵਾ 11 ਕੋਚ, ਅੱਠ ਸਹਿਯੋਗ ਸਟਾਫ ਅਤੇ ਟੀਮ ਡਾਕਟਰ ਤੇ ਇਕ ਟੀਮ ਆਗੂ ਹੈ। ਇਹ ਟੀਮ 23 ਜੁਲਾਈ ਨੂੰ ਟੋਕੀਓ ਲਈ ਰਵਾਨਾ ਹੋਵੇਗੀ।


Tarsem Singh

Content Editor

Related News