ਨਵੀਂ ਦਿੱਲੀ ਮੈਰਾਥਨ ਨੂੰ ਹਰੀ ਝੰਡੀ ਦਿਖਾਉਣਗੇ ਸਚਿਨ

Thursday, Feb 06, 2020 - 09:20 PM (IST)

ਨਵੀਂ ਦਿੱਲੀ ਮੈਰਾਥਨ ਨੂੰ ਹਰੀ ਝੰਡੀ ਦਿਖਾਉਣਗੇ ਸਚਿਨ

ਨਵੀਂ ਦਿੱਲੀ— ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ 23 ਫਰਵਰੀ ਨੂੰ ਰਾਜਧਾਨੀ 'ਚ ਹੋਣ ਵਾਲੀ ਆਈ. ਡੀ. ਬੀ. ਆਈ. ਫੇਡਰਲ ਲਾਈਫ ਇਨਸ਼ੋਰੇਂਸ ਨਵੀਂ ਦਿੱਲੀ ਮੈਰਾਥਨ ਦੇ 5ਵੇਂ ਐਡੀਸ਼ਨ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੈਰਾਥਨ ਦੇ ਲਈ ਹੁਣ ਤਕ 13 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ ਹੈ ਤੇ ਹਜ਼ਾਰਾਂ ਲੋਕ ਇਸ ਆਯੋਜਨ ਦਾ ਹਿੱਸਾ ਹੋਣ ਦੇ ਲਈ ਆਪਣਾ ਨਾਂ ਜੋੜੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਐੱਨ. ਈ. ਬੀ. ਸਪੋਰਟਸ ਵਲੋਂ ਆਯੋਜਿਤ ਆਈ. ਡੀ. ਬੀ. ਆਈ. ਫੇਡਰਲ ਲਾਈਫ ਇਨਸ਼ੋਰੇਂਸ ਨਵੀਂ ਦਿੱਲੀ ਮੈਰਾਥਨ ਦਾ ਸ਼ੁਮਾਰ ਦੇਸ਼ ਦੇ ਸਭ ਤੋਂ ਪ੍ਰਮੁੱਖ ਮੈਰਾਥਨ ਆਯੋਜਨਾਂ 'ਚ ਹੁੰਦਾ ਹੈ। ਆਈ. ਡੀ. ਬੀ. ਆਈ. ਫੇਡਰਲ ਲਾਈਫ ਇਨਸ਼ੋਰੇਂਸ ਦੇ ਬ੍ਰਾਂਡ ਅੰਬੈਸਡਰ ਸਚਿਨ 23 ਫਰਵਰੀ ਨੂੰ ਫਲੈਗ ਆਫ ਕਰਨਗੇ। ਇਸ ਮੈਰਾਥਨ 'ਚ ਚਾਰ ਵੱਖਰੀ ਸ਼੍ਰੇਣੀ-ਫੁਲ ਮੈਰਾਥਨ, ਹਾਫ ਮੈਰਾਥਨ, ਟਾਇਮ 10ਕੇ ਤੇ 5ਕੇ ਸਵੱਛ ਭਾਰਤ ਰਨ-'ਚ ਰੇਸਾਂ ਦਾ ਆਯੋਜਨ ਹੋਵੇਗਾ। ਮੈਰਾਥਨ ਦੀ ਸ਼ੁਰੂਆਤ ਜਵਾਹਰ ਲਾਲ ਨੇਹਰੂ ਸਟੇਡੀਅਮ 'ਚ ਹੋਵੇਗੀ ਤੇ ਇਸਦੇ ਰੂਟ 'ਚ ਇੰਡੀਆ ਗੇਟ, ਰਾਸ਼ਟਰਪਤੀ ਭਵਨ ਤੇ ਰਾਜਪਥ ਵੀ ਸ਼ਾਮਲ ਹੋਣਗੇ। ਰਜਿਸਟਰੇਸ਼ਨ ਦੀ ਆਖਰੀ ਮਿਤੀ 12 ਫਰਵਰੀ ਹੈ।


author

Gurdeep Singh

Content Editor

Related News