ਮਹਾਰਾਸ਼ਟਰ ''ਚ ਸਰਕਾਰ ਬਣਦੇ ਹੀ ਸਚਿਨ ਦੀ ਸੁਰੱਖਿਆ ਘਟੀ

Thursday, Dec 26, 2019 - 01:40 AM (IST)

ਮਹਾਰਾਸ਼ਟਰ ''ਚ ਸਰਕਾਰ ਬਣਦੇ ਹੀ ਸਚਿਨ ਦੀ ਸੁਰੱਖਿਆ ਘਟੀ

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਜਦਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਐਂਡ ਸ਼ਿਵਸੇਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਸੁਰੱਖਿਆ ਵਧਾ ਕੇ ਜੈੱਡ ਸ਼੍ਰੇਣੀ ਦੀ ਕਰ ਦਿੱਤੀ ਗਈ ਹੈ। ਸੂਤਰਾਂ ਦੇ ਅਨੁਸਾਰ ਹਾਲ ਹੀ 'ਚ ਇਕ ਬੈਠਕ 'ਚ ਸਚਿਨ ਤੇ ਅਦਿੱਤਿਆ ਠਾਕਰੇ ਤੋਂ ਇਲਾਵਾ 90 ਤੋਂ ਜ਼ਿਆਦਾ ਪ੍ਰਮੁੱਖ ਨਾਗਰਿਕਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਇਸ ਬਾਰੇ ਫੈਸਲਾ ਇਸ ਮੀਟਿੰਗ 'ਚ ਸਮੀਖਿਆ ਤੋਂ ਬਾਅਦ ਲਿਆ ਗਿਆ। ਸਚਿਨ ਨੂੰ ਪਹਿਲਾਂ ਐਕਸ ਦਰਜੇ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਕਾਰਨ ਇਕ ਸਿਪਾਹੀ ਹਮੇਸ਼ਾ ਉਸਦੇ ਨਾਲ ਰਹਿੰਦਾ ਸੀ। ਹੁਣ ਉਸ ਨੂੰ ਐਸਕਾਰਟ ਸੁਰੱਖਿਆ ਦਿੱਤੀ ਗਈ ਹੈ। ਸਚਿਨ ਹਾਲਾਂਕਿ ਹੁਣ ਜਦੋਂ ਵੀ ਆਪਣੇ ਘਰ ਤੋਂ ਬਾਹਰ ਜਾਣਗੇ ਤਾਂ ਉਸ ਨੂੰ ਪੁਲਸ ਐਸਕਾਰਟ ਦੀ ਸੁੱਖਿਆ ਦਿੱਤੀ ਜਾਵੇਗੀ।


author

Gurdeep Singh

Content Editor

Related News