ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ, ਠੁਕਰਾ ਚੁੱਕੇ ਹਨ ਕਰੋੜਾਂ

Friday, Jun 02, 2023 - 04:45 AM (IST)

ਸਪੋਰਟਸ ਡੈਸਕ: ਸਚਿਨ ਤੇਂਦੁਲਕਰ ਭਾਰਤੀ ਤੇ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। 'ਕ੍ਰਿਕਟ ਦੇ ਭਗਵਾਨ' ਵਜੋਂ ਜਾਣੇ ਜਾਂਦੇ ਸਚਿਨ 2014 ਵਿਚ ਖੇਡ ਦੇ ਮੈਦਾਨ ਤੋਂ ਸੰਨਿਆਸ ਲੈ ਗਏ। ਪਰ ਅੱਜ ਵੀ ਉਹ ਕਈ ਖਿਡਾਰੀਆਂ ਦੇ ਆਦਰਸ਼ ਹਨ। ਸਚਿਨ ਕਈ ਮਾਇਨਿਆਂ ਵਿਚ ਕ੍ਰਿਕਟ ਦਾ ਪਹਿਲਾ ਮੈਗਾ ਬ੍ਰਾਂਡ ਹਨ। ਉਨ੍ਹਾਂ ਨੂੰ 1995 ਵਿਚ ਭਾਰਤੀ ਮੂਲ ਦੇ ਇਕ ਯੂ.ਐੱਸ. ਅਧਾਰਤ ਬ੍ਰਾਡਕਾਸਟਰ ਸਵਰਗੀ ਮਾਰਕ ਮੈਸਕਰੇਨਹਾਸ ਵੱਲੋਂ ਵਰਲਡਟੈੱਲ ਦੇ ਨਾਲ 30 ਕਰੋੜ ਦੇ 5 ਸਾਲ ਦੇ ਸੌਦੇ ਲਈ ਸਾਈਨ ਕੀਤਾ ਗਿਆ ਸੀ। ਉਦੋਂ ਤੋਂ ਵਿਗਿਆਪਨ ਦੁਨੀਆ ਵਿਚ ਉਨ੍ਹਾਂ ਦਾ ਬਾਜ਼ਾਰ ਮੁੱਲ ਅਸਮਾਨ ਛੂੰਹਦਾ ਰਿਹਾ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਜੂਨੀਅਰ ਏਸ਼ੀਆ ਕੱਪ ਖ਼ਿਤਾਬ

ਅਸੀਂ ਕਪਿਲ ਦੇਵ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਤੇ ਕ੍ਰਿੱਸ ਗੇਲ ਸਮੇਤ ਕਈ ਖਿਡਾਰੀਆਂ ਨੂੰ ਤੰਬਾਕੂ ਨਾਲ ਸਬੰਧਤ ਉਤਪਾਦਾਂ ਦਾ ਪ੍ਰਚਾਰ ਕਰਦਿਆਂ ਵੇਖਿਆ ਹੈ, ਪਰ ਸਚਿਨ ਤੇਂਦੁਲਕਰ ਕਦੀ ਵੀ ਅਜਿਹਾ ਪ੍ਰਚਾਰ ਕਰਦੇ ਨਹੀਂ ਦਿਖੇ। ਇਸ ਬਾਰੇ 'ਨੋ ਤੰਬਾਕੂ ਡੇਅ' ਮੌਕੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਕਿੱਸਾ ਸਾਂਝਾ ਕੀਤਾ। 

ਸਚਿਨ ਤੇਂਦੁਲਕਰ ਨੇ ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, "ਜਦੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ, ਉਦੋਂ ਮੈਂ ਸਕੂਲ ਤੋਂ ਬਾਹਰ ਸੀ। ਮੈਨੂੰ ਕਈ ਵਿਗਿਆਪਨ ਪ੍ਰਸਤਾਅ ਮਿਲਣ ਲੱਗੇ। ਉਸ ਵੇਲੇ ਮੇਰੇ ਪਿਤਾ ਨੇ ਕਿਹਾ ਕਿ ਉਹ ਮੇਰੇ ਤੋਂ ਇਕ ਵਾਅਦਾ ਚਾਹੁੰਦੇ ਹਨ। ਉਸ ਵੇਲੇ ਉਨ੍ਹਾਂ ਨੇ ਮੇਰੇ ਤੋਂ ਵਾਅਦਾ ਲਿਆ ਕਿ ਤੂੰ ਕਦੇ ਵੀ ਤੰਬਾਕੂ ਦੀ ਮਸ਼ਹੂਰੀ ਨਹੀਂ ਕਰੇਂਗਾ। ਉਸ ਤੋਂ ਬਾਅਦ ਮੈਨੂੰ ਅਜਿਹੇ ਕਈ ਪ੍ਰਸਤਾਅ ਮਿਲੇ। ਕਿਸੇ ਨੇ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਤਾਂ ਕਿਸੇ ਨੇ ਬਲੈਂਕ ਚੈੱਕ ਤਕ ਪੇਸ਼ ਕਰ ਦਿੱਤਾ, ਪਰ ਮੈਂ ਅਜਿਹਾ ਕੋਈ ਪ੍ਰਸਤਾਅ ਮਨਜ਼ੂਰ ਨਹੀਂ ਕੀਤਾ।"

ਇਹ ਖ਼ਬਰ ਵੀ ਪੜ੍ਹੋ - ਬ੍ਰਿਜਭੂਸ਼ਣ ਦੀ ਸ਼ਿਕਾਇਤ ਕਰਨ ਵਾਲੀ ਨਾਬਾਲਗਾ ਦੇ ਚਾਚੇ 'ਤੇ ਭੜਕੀ DCW ਮੁਖੀ, ਜਾਣੋ ਕੀ ਹੈ ਪੂਰਾ ਮਾਮਲਾ

ਪ੍ਰੋਗਰਾਮ ਵਿਚ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਵਾਅਦਾ ਸੀ ਜੋ ਮੈਂ ਆਪਣੇ ਪਿਤਾ ਨਾਲ ਕੀਤਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਇਕ ਰੋਲ ਮਾਡਲ ਹਾਂ ਤੇ ਬਹੁਤ ਸਾਰੇ ਲੋਕ ਮੇਰੇ ਕੰਮਾਂ ਤੋਂ ਪ੍ਰੇਰਿਤ ਹੋਣਗੇ ਇਸ ਲਈ ਮੈਂ ਕਦੀ ਵੀ ਤੰਬਾਕੂ ਉਤਪਾਦਾਂ ਜਾਂ ਸ਼ਰਾਬ ਦੀ ਮਸ਼ਹੂਰੀ ਨਹੀਂ ਕੀਤੀ। 1990 ਦੇ ਦਹਾਕੇ ਵਿਚ ਮੇਰੇ ਕੋਲ ਸਟਿੱਕਰ ਨਹੀਂ ਸੀ। ਟੀਮ ਵਿਚ ਹਰ ਕੋਈ ਵਿਸ਼ੇਸ਼ ਤੌਰ 'ਤੇ ਬ੍ਰਾਂਡਾਂ ਵਿਲਸ ਅਤੇ ਫੋਰ ਸਕੁਏਰ ਦਾ ਐਡ ਕਰ ਰਿਹਾ ਸੀ। ਪਰ ਮੈਂ ਇਨ੍ਹਾਂ ਬ੍ਰਾਂਡਾਂ ਦਾ ਸਮਰਥਨ ਨਾ ਕਰ ਕੇ ਆਪਣੇ ਪਿਤਾ ਨਾਲ ਕੀਤਾ ਵਾਅਦਾ ਨਹੀਂ ਤੋੜਿਆ। ਮੈਨੂੰ ਬੱਲੇ 'ਤੇ ਉਨ੍ਹਾਂ ਦਾ ਸਟਿੱਕਰ ਲਗਾਉਣ ਦੇ ਕਈ ਪ੍ਰਸਤਾਅ ਮਿਲੇ ਪਰ ਮੈਂ ਇਸ ਸਭ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਸੀ। ਮੈਂ ਇਨ੍ਹਾਂ ਦੋਹਾਂ ਤੋਂ ਦੂਰ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News