ਸਚਿਨ ਲਈ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੇ ਹੀ ਕੀਤੀ ਸੀ ਇਸ ਸਨਮਾਨ ਦੀ ਮੰਗ, 'ਆਈ' ਆਖ ਬੁਲਾਉਂਦੇ ਸਨ ਤੇਂਦੁਲਕਰ

Monday, Feb 07, 2022 - 11:20 AM (IST)

ਸਚਿਨ ਲਈ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੇ ਹੀ ਕੀਤੀ ਸੀ ਇਸ ਸਨਮਾਨ ਦੀ ਮੰਗ, 'ਆਈ' ਆਖ ਬੁਲਾਉਂਦੇ ਸਨ ਤੇਂਦੁਲਕਰ

ਮੁੰਬਈ (ਵਾਰਤਾ): ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਲਤਾ ਮੰਗੇਸ਼ਕਰ ਨੂੰ ਮਾਂ ਸਮਾਨ ਪਿਆਰ ਕਰਦੇ ਸਨ ਅਤੇ ਕਈ ਵਾਰ ਸਚਿਨ ਨੇ ਇਹ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਲਤਾ ਮੰਗੇਸ਼ਕਰ ਜੀ ’ਚ ਆਪਣੀ ਮਾਂ ਨਜ਼ਰ ਆਉਂਦੀ ਹੈ। ਸਚਿਨ ਤੇਂਦੁਲਕਰ ਲਈ ਲਤਾ ਮੰਗੇਸ਼ਕਰ ਮਾਂ ਸਮਾਨ ਸਨ। ਇਨ੍ਹਾਂ ਦੋਵਾਂ ਵਿਚ ਬਹੁਤ ਖ਼ਾਸ ਰਿਸ਼ਤਾ ਸੀ। ਲਤਾ ਮੰਗੇਸ਼ਕਰ ਨੇ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਵਕਾਲਤ ਕੀਤੀ ਸੀ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਕਈ ਵਾਰ ਜਨਤਕ ਤੌਰ ’ਤੇ ਲਤਾ ਜੀ ਪ੍ਰਤੀ ਆਪਣਾ ਸਨਮਾਨ ਜ਼ਾਹਿਰ ਕੀਤਾ। ਦੋਵਾਂ ’ਚ ਬਹੁਤ ਗੂੜ੍ਹਾ ਰਿਸ਼ਤਾ ਸੀ।

PunjabKesari

ਇਹ ਵੀ ਪੜ੍ਹੋ: ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਪਾਕਿ PM ਇਮਰਾਨ ਖਾਨ ਨੇ ਜਤਾਇਆ ਦੁੱਖ, ਆਖੀ ਇਹ ਗੱਲ

ਸਚਿਨ ਅਕਸਰ ਕਹਿੰਦੇ ਸਨ ਕਿ ਜਦੋਂ ਉਹ ਕ੍ਰਿਕਟ ਦੀ ਪਿੱਚ ’ਤੇ ਖ਼ਰਾਬ ਦੌਰ ’ਚੋਂ ਲੰਘਦੇ ਸਨ, ਉਦੋਂ ਉਨ੍ਹਾਂ ਨੂੰ ਲਤਾ ਮੰਗੇਸ਼ਕਰ ਤੋਂ ਖੂਬ ਮਾਰਗਦਰਸ਼ਨ ਮਿਲਿਆ। ਅੱਜ ਤੋਂ 12 ਸਾਲ ਪਹਿਲਾਂ ਲਤਾ ਮੰਗੇਸ਼ਕਰ ਨੇ ਕਿਹਾ ਸੀ ਕਿ ਮੇਰੇ ਲਈ ਉਹ ਅਸਲੀ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਨੇ ਜੋ ਦੇਸ਼ ਲਈ ਕੀਤਾ ਹੈ, ਉਹ ਬਹੁਤ ਘੱਟ ਲੋਕ ਕਰ ਪਾਉਂਦੇ ਹਨ। ਉਹ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।

PunjabKesari

ਸਾਲ 2014 ਵਿਚ ਜਦੋਂ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ, ਇਸ ਤੋਂ ਪਹਿਲਾਂ ਲਤਾ ਨੇ ਕਈ ਵਾਰ ਉਨ੍ਹਾਂ ਨੂੰ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਸਚਿਨ ਨਾਲ ਆਪਣੇ ਰਿਸ਼ਤੇ ਬਾਰੇ ਕਿਹਾ ਸੀ, ‘ਸਚਿਨ ਮੇਨੂੰ ਮਾਂ ਵਾਂਗ ਮੰਨਦੇ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਲਈ ਮਾਂ ਵਾਂਗ ਪ੍ਰਾਰਥਨਾ ਕਰਦੀ ਹਾਂ। ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ, ਜਦੋਂ ਉਨ੍ਹਾਂ ਮੈਨੂੰ ਪਹਿਲੀ ਵਾਰ ਆਈ (ਮਾਂ) ਕਿਹਾ ਸੀ। ਮੈਨੂੰ ਇਸ ਦੀ ਉਮੀਦ ਨਹੀਂ ਸੀ। ਇਹ ਮੇਰੇ ਲਈ ਹੈਰਾਨ ਕਰਨ ਵਾਲਾ ਸੀ ਅਤੇ ਉਨ੍ਹਾਂ ਵਰਗਾ ਪੁੱਤਰ ਪਾ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ।’

ਇਹ ਵੀ ਪੜ੍ਹੋ: ਕੈਨੇਡਾ: ਓਟਾਵਾ ’ਚ ਕੋਵਿਡ-19 ਪਾਬੰਦੀਆਂ ਨੂੰ ਲੈ ਕੇ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦਾ ਐਲਾਨ

PunjabKesari

ਲਤਾ ਦੇ ਪਿਤਾ ਦੀ ਬਰਸੀ ਅਤੇ ਸਚਿਨ ਦਾ ਜਨਮ ਦਿਨ ਇਕ ਹੀ ਦਿਨ
ਸੰਯੋਗ ਦੀ ਗੱਲ ਇਹ ਹੈ ਕਿ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਦੀ ਬਰਸੀ ਅਤੇ ਸਚਿਨ ਦਾ ਜਨਮ ਦਿਨ ਦੋਵੇਂ 24 ਅਪ੍ਰੈਲ ਨੂੰ ਹੁੰਦੇ ਹਨ। ਲਤਾ ਨੇ ਯਾਦ ਕਰਦੇ ਹੋਏ ਇਕ ਵਾਰ ਕਿਹਾ ਸੀ, ‘ਸਚਿਨ ਦਾ ਜਨਮ ਦਿਨ 24 ਅਪ੍ਰੈਲ ਨੂੰ ਹੁੰਦਾ ਹੈ ਅਤੇ ਉਸੇ ਦਿਨ ਮੇਰੇ ਪਿਤਾ ਦੀਨਾਨਾਥ ਮੰਗੇਸ਼ਕਰ ਦੀ ਬਰਸੀ ਹੁੰਦੀ ਹੈ।’ 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News