ਸਚਿਨ ਦਾ 'ਪਲਟਵਾਰ', ਅੱਖਾਂ ’ਤੇ ਪੱਟੀ ਬੰਨ੍ਹ ਯੁਵਰਾਜ ਦਾ ਚੈਲੇਂਜ ਕੀਤਾ ਪੂਰਾ, ਦੇਖੋ ਵੀਡੀਓ

Sunday, May 17, 2020 - 11:57 AM (IST)

ਸਚਿਨ ਦਾ 'ਪਲਟਵਾਰ', ਅੱਖਾਂ ’ਤੇ ਪੱਟੀ ਬੰਨ੍ਹ ਯੁਵਰਾਜ ਦਾ ਚੈਲੇਂਜ ਕੀਤਾ ਪੂਰਾ, ਦੇਖੋ ਵੀਡੀਓ

ਸਪੋਰਟਸ ਡੈਸਕ— ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਵਿਰੋਧੀ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਸਚਿਨ ਨੂੰ ਕਦੇ ਵੀ ਚੈਲੇਂਜ ਨਹੀਂ ਕਰਨਾ ਚਾਹੀਦਾ ਹੈ, ਨਹੀਂ ਤਾਂ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਸਚਿਨ ਦੇ ਨਾਲ ਸਾਲਾਂ ਤੱਕ ਕ੍ਰਿਕਟ ਖੇਡੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਸ਼ਾਇਦ ਇਹ ਗਲਤੀ ਕਰ ਦਿੱਤੀ ਅਤੇ ਮਾਸਟਰ ਬਲਾਸਟਰ ਨੇ ਉਨ੍ਹਾਂ ਦੇ ਦਿੱਤੇ ਚੈਲੇਂਜ ਨੂੰ ਸਵੀਕਾਰ ਕਰ ਕੇ ਇਸ ਨੂੰ ਪੂਰਾ ਕਰ ਹੁਣ ਉਨ੍ਹਾਂ ਨੂੰ ਉਲਟਾ ਚੈਲੇਂਜ ਕੀਤਾ ਹੈ। ਯੁਵਰਾਜ ਸਿੰਘ ਨੇ 'ਸਟੇਅ ਐਟ ਹੋਮ ਚੈਲੇਂਜ' ਨੂੰ ਹੋਰ ਮਜ਼ਬੂਤ ਕਰਨ ਲਈ ਸਚਿਨ ਨੂੰ ਇਹ ਚੈਲੇਂਜ ਦਿੱਤਾ ਸੀ। ਜਿਸ ਦੇ ਤਹਿਤ ਮਾਸਟਰ ਬਲਾਸਟਰ ਨੂੰ ਘਰ ’ਚ ਰਹਿੰਦੇ ਹੋਏ ਆਪਣੇ ਬੈਟ ਦੇ ਬਾਹਰੀ ਕਿਨਾਰੇ ’ਤੇ ਗੇਂਦ ਨੂੰ ਲਗਾਤਾਰ ਉਛਾਲ ਕੇ ਦਿਖਾਉਣਾ ਸੀ।PunjabKesari

ਸਚਿਨ ਨੇ ਇਹ ਚੈਲੇਂਜ ਇਕ ਵੱਖਰੇ ਅਤੇ ਬਹੁਤ ਹੀ ਯੂਨੀਕ ਤਰੀਕੇ ਨਾਲ ਪੂਰਾ ਕੀਤਾ। ਇਸ ਚੈਲੇਂਜ ਨੂੰ ਸਚਿਨ ਨੇ ਆਪਣੀ ਅੱਖਾਂ ’ਤੇ ਪੱਟੀ ਬੰਨ੍ਹ ਕੇ ਪੂਰਾ ਕੀਤਾ ਅਤੇ ਵਾਪਸ ਯੁਵਰਾਜ ਸਿੰਘ ਨੂੰ ਨਾਮਿਨੇਟ ਕਰ ਦਿੱਤਾ। ਕ੍ਰਿਕਟ ਫੈਨਜ਼ ਸਚਿਨ ਦੇ ਇਸ ਚੈਲੇਂਜ ਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਅਖੀਰ ਉਨ੍ਹਾਂ ਨੇ ਇਸ ਨੂੰ ਕਿਵੇਂ ਕਰ ਲਿਆ। ਹਾਲਾਂ ਕਿ ਸਚਿਨ ਨੇ ਬਾਅਦ ’ਚ ਇਸ ਚੈਲੇਂਜ ਨੂੰ ਪੂਰਾ ਕਰਨ ਦਾ ਰਾਜ ਵੀ ਦੱਸਿਆ ਹੈ।

ਸਚਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ, ਯੂਵੀ ਮੈਂ ਤੁਹਾਡਾ ਚੈਲੇਂਜ ਮਨ ਲਿਆ ਹੈ, ਤੂੰ ਬਹੁਤ ਆਸਾਨ ਆਪਸ਼ਨ ਦਿੱਤੀ ਸੀ। ਇਸ ਲਈ ਮੈਂ ਤੈਨੂੰ ਥੋੜ੍ਹਾ ਔਖੀ ਆਪਸ਼ਨ ਦੇ ਰਿਹੇ ਹਾਂ। ਮੈਂ ਤੈਨੂੰ ਇਸ ਦੇ ਲਈ ਨਾਮੀਨੇਟ ਕਰ ਰਿਹਾ ਹਾਂ। ਕਮਾਨ ਡੂ ਇਟ ਫਾਰ ਮੀ. . .। ਇਸ ਤੋਂ ਬਾਅਦ ਸਚਿਨ ਨੇ ਜੋ ਦੂਜੀ ਵੀਡੀਓ ਸ਼ੇਅਰ ਕੀਤੀ ਉਸ ’ਚ ਉਨ੍ਹਾਂ ਨੇ ਇਸ ਚੈਲੇਂਜ ਦਾ ਰਾਜ ਖੋਲਿਆ। ਦਰਅਸਲ ਸਚਿਨ ਨੇ ਜੋ ਪੱਟੀ ਬੰਨ੍ਹ ਰੱਖੀ ਸੀ, ਉਹ ਟਰਾਂਸਪੇਰੇਂਟ ਕੱਪੜੇ ਕੀਤੀ ਸੀ ਅਤੇ ਉਸ ਦੇ ਅੰਦਰੋਂ ਉਨ੍ਹਾਂ ਨੂੰ ਬਾਹਰ ਦਾ ਨਜ਼ਾਰਾ ਸਾਫ਼-ਸਾਫ਼ ਦਿੱਖ ਰਿਹਾ ਸੀ।

PunjabKesari


author

Davinder Singh

Content Editor

Related News