ਸਚਿਨ ਦੀ 10 ਸਾਲ ਪਹਿਲਾਂ ਪ੍ਰਿਥਵੀ ਸ਼ਾਅ ਲਈ ਕੀਤੀ ਭਵਿੱਖਬਾਣੀ ਹੋਈ ਸੱਚ

11/09/2018 10:43:48 AM

ਨਵੀਂ ਦਿੱਲੀ— ਪ੍ਰਿਥਵੀ ਸ਼ਾਅ,ਇਸ ਨਾਂ ਨੂੰ ਸੁਣਦੇ ਹੀ ਹੁਣ ਲੋਕਾਂ ਦੇ ਮਨ 'ਚ ਸਚਿਨ ਤੇਂਦੁਲਕਰ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਸਚਿਨ ਦੀ ਤਰ੍ਹਾਂ ਪ੍ਰਿਥਵੀ ਸ਼ਾਅ ਨੇ ਸਕੂਲ ਕ੍ਰਿਕਟ 'ਚ ਬਹੁਤ ਦੌੜਾਂ ਬਣਾਈਆਂ, ਤੇਂਦੁਲਕਰ ਦੀ ਤਰ੍ਹਾਂ ਸ਼ਾਅ ਨੇ ਰਣਜੀ, ਦਿਲੀਪ ਟ੍ਰਾਫੀ ਦੇ ਡੈਬਿਊ 'ਚ ਸੈਂਕੜਾ ਲਗਾਇਆ। ਇੰਨਾ ਹੀ ਨਹੀਂ ਸ਼ਾਅ ਨੇ ਸਚਿਨ ਤੋਂ ਇਕ ਕਦਮ ਅੱਗੇ ਨਿਕਲਦੇ ਹੋਏ ਆਪਣੇ ਟੈਸਟ ਕਰੀਅਰ ਦਾ ਆਗਾਜ਼ ਵੀ ਸੈਂਕੜੇ ਨਾਲ ਕੀਤਾ। ਇਨ੍ਹਾਂ ਸਾਰਿਆ ਵਿਚਕਾਰ ਇਕ ਗੱਲ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਮਾਸਟਰ ਬਲਾਸਟਰ ਨੇ ਬਹੁਤ ਟਾਈਮ ਪਹਿਲਾਂ ਹੀ ਪ੍ਰਿਥਵੀ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ।

ਸੈਂਕੜਾ ਲਗਾਉਣ ਤੋਂ ਸ਼ਾਅ ਦੀ ਤਾਰੀਫ 'ਚ ਸਚਿਨ ਨੇ ਦੱਸਿਆ ਸੀ,' ਮੈਂ ਸ਼ਾਅ ਨੂੰ ਜਿੰਨਾ ਦੇਖਿਆ ਹੈ, ਉਹ ਚੀਜ਼ਾਂ ਨੂੰ ਜਲਦੀ ਸਮਝ ਜਾਂਦਾ ਹੈ। ਮੇਰੇ ਲਈ ਪ੍ਰਤਿਭਾ ਹੋਣਾ ਅਲੱਗ ਗੱਲ ਹੈ, ਪਰ ਤੁਸੀਂ ਉਸਦੀ ਵਰਤੋਂ ਕਿਵੇਂ ਕਰਦੇ ਹੋ, ਇਹ ਦੂਜੀ ਗੱਲ ਹੈ। ਇੰਟਰਨੈਸ਼ਨਲ ਪੱਧਰ 'ਤੇ ਸਫਲ ਹੋਣ ਲਈ ਚਾਹੀਦਾ ਹੈ ਕੀ ਤੁਸੀਂ ਜਲਦੀ ਚੀਜ਼ਾਂ ਨੂੰ ਸਿੱਖ ਜਾਓ, ਇਹ ਗੱਲ ਸ਼ਾਅ 'ਚ ਦਿੱਖਦੀ ਹੈ। ਮੈਨੂੰ ਲੱਗਦਾ ਹੈ ਕਿ ਸ਼ਾਅ ਦੀ ਸਭ ਤੋਂ ਵੱਡੀ ਤਾਕਤ ਇਹੀ ਹੈ ਕਿ ਉਹ ਆਪਣੇ ਆਪ ਨੂੰ ਸਥਿਤੀ ਅਤੇ ਹਾਲਤ ਦੇ ਹਿਸਾਬ ਨਾਲ ਢਾਲ ਲੈਂਦੇ ਹਨ।
PunjabKesari
-ਸ਼ਾਅ ਸਚਿਨ ਦੀ ਪਹਿਲੀ ਮੁਲਾਕਾਤ
ਸ਼ਾਅ ਅਤੇ ਸਚਿਨ ਦੀ ਪਹਿਲੀ ਮੁਲਾਕਾਤ ਲਗਭਗ 10 ਸਾਲ ਪਹਿਲਾਂ ਹੋਈ ਸੀ। ਸਚਿਨ ਦੇ ਇਕ ਦੋਸਤ ਜਗਦੀਸ਼ ਚੌਹਾਨ ਨੇ ਸ਼ਾਅ ਨਾਲ ਉਨ੍ਹਾਂ ਨੂੰ ਮਿਲਵਾਇਆ ਸੀ। ਸਚਿਨ ਨੇ ਦੱਸਿਆ ਕਿ ਉਸ ਸਮੇਂ ਜਗਦੀਸ਼ ਨੇ ਕਿਹਾ ਸੀ, 'ਇਕ ਨਵਾਂ ਲੜਕਾ ਹੈ, ਤੇਰੇ ਨਾਲ ਮਿਲਣਾ ਚਾਹੁੰਦਾ ਹੈ, ਜੇਕਰ ਤੂੰ ਦੇਖ ਲਵੇ ਤਾਂ ਉਸਨੂੰ ਚੰਗਾ ਲੱਗੇਗਾ।'

-ਭਾਰਤ ਦਾ ਭਵਿੱਖ
ਉਦੋਂ ਸ਼ਾਅ ਸਚਿਨ ਨਾਲ ਮਿਲਾ ਕੇ ਆਪਣੇ ਖੇਡ ਨੂੰ ਸੁਧਾਰਨ ਲਈ ਸਲਾਹ ਲੈਣਾ ਚਾਹੁੰਦੇ ਸਨ। ਪਲ ਨੂੰ ਯਾਦ ਕਰਦੇ ਹੋਏ ਸਚਿਨ ਨੇ ਦੱਸਿਆ ਸੀ, 'ਮੈਂ ਸ਼ਾਅ ਨੂੰ ਦੇਖਦੇ ਹੀ ਕਹਿ ਦਿੱਤਾ ਸੀ ਕਿ ਇਹ ਲੜਕਾ ਭਾਰਤ ਲਈ ਜ਼ਰੂਰ ਖੇਡੇਗਾ, ਮੈਂ ਜਗਦੀਸ਼ ਨੂੰ ਕਿਹਾ ਸੀ ਇਹ ਭਾਰਤੀ ਕ੍ਰਿਕਟ ਦਾ ਭਵਿੱਖ ਹੈ।' ਇਸ 'ਤੇ ਜਗਦੀਸ਼ ਨੇ ਸਚਿਨ ਤੋਂ ਪੁੱਛਿਆ, 'ਕੀ ਤੈਨੂੰ ਪੂਰਾ ਭਰੋਸਾ ਹੈ?' ਇਸ 'ਤੇ ਸਚਿਨ ਨੇ ਫਿਰ ਕਿਹਾ,' ਮੇਰੇ ਸ਼ਬਦ ਯਾਦ ਰੱਖਣਾ, ਇਹ ਲੜਕਾ ਪੱਕਾ ਭਾਰਤ ਲਈ ਖੇਡੇਗਾ।' ਸ਼ਾਅ ਦੀ  ਤਾਰੀਫ ਕਰਦੇ ਹੋਏ ਸਚਿਨ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਹ ਗੇਂਦ 'ਤੇ ਨਜ਼ਰਾਂ ਜਮਾ ਕੇ ਰੱਖਦੇ ਹਨ, ਉਹ ਕਾਫੀ ਚੰਗਾ ਹੈ। ਸਚਿਨ ਨੇ ਸ਼ਾਅ ਦੀ ਲਾਈਨ ਅਤੇ ਲੈਂਥ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹੀ ਸ਼ਾਅ ਦਾ ਕੁਦਰਤੀ ਹੁਨਰ ਹੈ। ਸਚਿਨ ਨੇ ਅੱਗੇ ਕਿਹਾ ਕਿ ਅਜੇ ਸ਼ਾਅ ਨੂੰ ਬਹੁਤ ਲੰਮਾ ਸਫਰ ਤੈਅ ਕਰਨਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਖੇਡ ਨੂੰ ਨਿਖਾਰਨਾ ਹੋਵੇਗਾ ਅਤੇ ਖੇਡ ਲਈ ਭੁੱਖ ਨੂੰ ਜੀਉਂਦਾ ਰੱਖਣਾ ਹੋਵੇਗਾ।


suman saroa

Content Editor

Related News