ਪੈਰ ’ਚ ਪੱਟੀ ਬੰਨ੍ਹ ਕੇ ਫ਼ਾਈਨਲ ਖੇਡਣ ਉਤਰੇ ਸਚਿਨ ਤੇਂਦੁਲਕਰ, ਪ੍ਰਸ਼ੰਸਕਾਂ ਨੇ ਕੀਤੀ ਰੱਜ ਕੇ ਸ਼ਲਾਘਾ
Monday, Mar 22, 2021 - 03:19 PM (IST)
ਸਪੋਰਟਸ ਡੈਸਕ— ਰੋਡ ਸੇਫ਼ਟੀ ਵਰਲਡ ਸੀਰੀਜ਼ ਦਾ ਫ਼ਾਈਨਲ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਸਟੇਡੀਅਮ ’ਚ ਖੇਡਿਆ ਗਿਆ। ਮੈਚ ’ਚ ਇੰਡੀਆ ਲੀਜੇਂਡਸ ਨੇ ਸ਼੍ਰੀਲੰਕਾ ਲੀਜੇਂਡਸ ਨੂੰ ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ’ਚ ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਸਨਥ ਜੈਸੂਰਿਆ, ਵਰਿੰਦਰ ਸਹਿਵਾਗ, ਕੇਵਿਨ ਪੀਟਰਸਨ, ਯੁਵਰਾਜ ਸਿੰਘ ਤੇ ਤਿਲਕਰਤਨੇ ਦਿਲਸ਼ਾਨ ਜਿਹੇ ਦਿੱਗਜ ਖਿਡਾਰੀਆਂ ਨੇ ਹਿੱਸਾ ਲਿਆ। ਤੇਂਦੁਲਕਰ, ਲਾਰਾ ਤੇ ਜੈਸੂਰਿਆ ਨੇ ਤਾਂ ਆਪਣੇ ਬੱਲੇ ਨਾਲ ਧਮਾਲ ਮਚਾ ਦਿੱਤਾ ਪਰ ਇਸ ਲਈ ਉਨ੍ਹਾਂ ਨੂੰ ਕਾਫ਼ੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ।
ਫ਼ਾਈਨਲ ’ਚ ਜੇਤੂ ਟੀਮ ਦੇ ਕਪਤਾਨ ਸਚਿਨ ਤੇਂਦੁਲਕਰ ਮੈਚ ’ਚ ਪੱਟੀ ਬੰਨ੍ਹ ਕੇ ਉਤਰੇ ਸਨ। ਇਸ ਦਾ ਖ਼ੁਲਾਸਾ ਟੀਮ ਦੇ ਮੈਂਬਰ ਮੁਹੰਮਦ ਕੈਫ਼ ਨੇ ਕੀਤਾ ਸੀ। ਉਨ੍ਹਾਂ ਨੇ ਟਵੀਟ ’ਤੇ ਕਿਹਾ- ਪੱਟੀਆਂ, ਪਲਾਸਟਰ... ਕੀ ਆਦਮੀ ਹੈ। ਉਨ੍ਹਾਂ ਦੀ ਤਸਵੀਰ ਨੂੰ ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। 400 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਇਕ ਫ਼ੈਨ ਨੇ ਕੁਮੈਂਟ ਕਰਦੇ ਹੋਏ ਕਿਹਾ- ਉਹ ਕ੍ਰਿਕਟ ਲਈ ਕੁਝ ਵੀ ਕਰ ਸਕਦੇ ਹਨ ਕਿਉਂਕਿ ਉਹ ਇਸ ਦੇ ਲਈ ਜਿਉਂਦੇ ਹਨ। ਇਕ ਹੋਰ ਫ਼ੈਨ ਨੇ ਤੇਂਦੁਲਕਰ ਨੂੰ ਸੁਪਰਮੈਨ ਦੱਸਿਆ। ਇਕ ਪ੍ਰਸ਼ੰਸਕ ਨੇ ਕਿਹਾ- ਇਸ ਲਈ ਉਨ੍ਹਾਂ ਨੂੰ ਕ੍ਰਿਕਟ ਦਾ ਭਗਵਾਨ ਕਿਹਾ ਜਾਂਦਾ ਹੈ।
straps and plasters ... What a man!! pic.twitter.com/VVZnfAAvhx
— Mohammad Kaif (@MohammadKaif) March 21, 2021
ਸਚਿਨ ਨੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ’ਚ ਤੀਜੇ ਸਥਾਨ ’ਤੇ ਰਹੇ। ਇਸ ਮਾਮਲੇ ’ਚ ਭਾਰਤੀ ਖਿਡਾਰੀਆਂ ’ਚ ਪਹਿਲੇ ਸਥਾਨ ’ਤੇ ਰਹੇ। ਤੇਂਦੁਲਕਰ ਨੇ 7 ਮੈਚਾਂ ਦੀ 7 ਪਾਰੀਆਂ ’ਚ 38.83 ਦੀ ਔਸਤ ਨਾਲ 233 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ 34 ਚੌਕੇ ਤੇ 4 ਛੱਕੇ ਲਗਾਏ। ਤੇਂਦੁਲਕਰ ਦਾ ਸਟ੍ਰਾਈਕ ਰੇਟ 138.69 ਦਾ ਰਿਹਾ। ਉਨ੍ਹਾਂ ਨੇ ਦੋ ਅਰਧ ਸੈਂਕੜੇ ਲਾਏ। ਦਿਲਸ਼ਾਨ (47) ਦੇ ਬਾਅਦ ਸਭ ਤੋਂ ਜ਼ਿਆਦਾ ਚੌਕੇ ਉਨ੍ਹਾਂ ਦੇ ਹੀ ਬੱਲੇ ਤੋਂ ਨਿਕਲੇ। ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੇਂਡਸ ਦੀ ਟੀਮ ਨੇ ਫ਼ਾਈਨਲ ’ਚ ਤਿਲਕਰਤਨੇ ਦਿਲਸ਼ਾਨ ਦੀ ਕਪਤਾਨੀ ਵਾਲੀ ਸ਼੍ਰੀਲੰਕਾ ਲੀਜੇਂਡਸ ਨੂੰ 14 ਦੌੜਾਂ ਨਾਲ ਹਰਾ ਦਿੱਤਾ।