ਸਚਿਨ ਤੇਂਦੁਲਕਰ ਨੇ ਓਲੰਪਿਕ ''ਚ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਕੀਤਾ ਸਮਰਥਨ

01/23/2019 12:40:29 PM

ਮੁੰਬਈ— ਸਚਿਨ ਤੇਂਦੁਲਕਰ ਨੇ ਕ੍ਰਿਕਟ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕਰਨ ਦਾ ਸਮਰਥਨ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਹੁਣ ਇਸ ਖੇਡ ਦੇ ਵੱਖ-ਵੱਖ ਫਾਰਮੈਟ ਹਨ ਅਤੇ ਇਸ ਦੇ ਖੇਡ ਮਹਾਕੁੰਭ 'ਚ ਸ਼ਾਮਲ ਹੋਣ ਨਾਲ ਇਸ ਦਾ ਵਿਸ਼ਵ 'ਚ ਜ਼ਿਆਦਾ ਪ੍ਰਸਾਰ ਹੋਵੇਗਾ। ਤੇਂਦੁਲਕਰ ਨੇ ਦੀਪਾ ਕਰਮਾਕਰ- ਦਿ ਸਮਾਲ ਵੰਡਰਜ਼ ਕਿਤਾਬ ਦੇ ਮੁੰਬਈ 'ਚ ਲਾਂਚ 'ਤੇ ਕਿਹਾ ਕਿਕ੍ਰਕਟਰ ਹੋਣ ਦੇ ਨਾਅਤੇ ਮੈਂ ਕਹਾਂਗਾ ਕਿ ਖੇਡ ਦਾ ਸੰਸਾਰੀਕਰਨ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ, ''ਕੁਝ ਸਮਾਂ ਪਹਿਲਾਂ ਮੈਂ ਰੀਓ ਓਲੰਪਿਕ 'ਚ ਸੀ। ਮੈਂ ਥਾਮਸ ਬਾਕ (ਆਈ.ਓ.ਸੀ. ਪ੍ਰਧਾਨ) ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਨਾ ਹੈ ਤਾਂ ਦੂਜੀਆਂ ਟੀਮਾਂ ਨੂੰ ਤਿਆਰੀਆਂ ਲਈ ਢੁਕਵਾਂ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਤੇਂਦਲੁਕਰ ਨੇ ਕਿਹਾ, ''ਬਾਕ ਦੇ ਦਿਮਾਗ 'ਚ ਇਹ ਗੱਲ ਸੀ ਕਿ ਪੰਜ ਰੋਜ਼ਾ ਕ੍ਰਿਕਟ ਨੂੰ ਕਿਵੇਂ ਓਲੰਪਿਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਕ੍ਰਿਕਟ ਹੁਣ ਕੁਝ ਅਜਿਹੀਆਂ ਖੇਡਾਂ 'ਚ ਸ਼ਾਮਲ ਹੈ ਜਿਸ ਦੇ ਕਈ ਫਾਰਮੈਟ ਹਨ ਜਿਵੇਂ ਵਨ ਡੇ, ਟੀ-20 ਅਤੇ ਜਦੋਂ ਤਕ (ਆਈ.ਸੀ.ਸੀ.) ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਹੋ ਸਕਦਾ ਹੈ ਕਿ ਉਦੋਂ ਤਕ ਪੰਜ ਓਵਰਾਂ ਦਾ ਖੇਡ ਵੀ ਸ਼ੁਰੁ ਹੋ ਜਾਵੇਗਾ। ਤੇਂਦੁਲਕਰ ਨੇ ਕਿਹਾ, ਪਰ ਕ੍ਰਿਕਟਰ ਹੋਣ ਦੇ ਨਾਅਤੇ ਮੈਨੂੰ ਲਗਦਾ ਹੈ ਕਿ ਇਹ ਖੇਡ ਓਲੰਪਿਕ 'ਚ ਹੋਣੀ ਚਾਹੀਦੀ ਹੈ। ਮੈਂ ਬੇਸ਼ੱਕ ਅਜਿਹਾ ਦੇਖਣਾ ਚਾਹਾਂਗਾ।


Tarsem Singh

Content Editor

Related News