ਸਚਿਨ ਚਲੇ ਸਹਿਵਾਗ ਦੀ ਰਾਹ ''ਤੇ- ਮਜ਼ੇਦਾਰ ਅੰਦਾਜ਼ ''ਚ ਆਮਿਰ ਨੂੰ ਕਿਹਾ- Happy B''day
Thursday, Mar 14, 2019 - 12:59 PM (IST)

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਮਜ਼ੇਦਾਰ ਢੰਗ ਨਾਲ ਬਰਥਡੇ ਵਿਸ਼ ਕਰਨ ਦਾ ਟ੍ਰੈਂਡ ਸ਼ੁਰੂ ਕੀਤਾ ਸੀ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ। ਵੀਰੂ ਦੇ ਇਸ ਟ੍ਰੈਂਡ ਨੂੰ ਹੁਣ ਸਚਿਨ ਤੇਂਦੁਲਕਰ ਵੀ ਫਾਲੋ ਕਰਨਾ ਸ਼ੁਰੂ ਕਰ ਚੁੱਕੇ ਹਨ। ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਖਾਨ ਅੱਜ (14 ਮਾਰਚ) ਨੂੰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਸਚਿਨ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਮਜ਼ੇਦਾਰ ਅੰਦਾਜ਼ 'ਚ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਸਚਿਨ ਨੇ ਟਵਿੱਟਰ 'ਤੇ ਲਿਖਿਆ, ''ਆਪਣੇ ਪਿਆਰੇ ਦੋਸਤ ਆਮਿਰ ਖਾਨ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। 'A' ਕਯਾ ਬੋਲਤਾ ਤੂ? ਆਮਿਰ ਖਾਨ ਦੀ ਫਿਲਮ 'ਗ਼ੁਲਾਮ' ਦਾ ਗਾਣਾ 'ਏ ਕਯਾ ਬੋਲਤੀ ਤੂ...' ਕਾਫੀ ਮਸ਼ਹੂਰ ਹੋਇਆ ਸੀ। ਸਚਿਨ ਨੇ ਇਸੇ ਗਾਣੇ ਦੀ ਤਰਜ਼ 'ਤੇ ਆਮਿਰ ਨੂੰ ਜਨਮ ਦਿਨ ਦੀ ਵਧਾਈ ਦੇ ਦਿੱਤੀ।
ਤੇਂਦੁਲਕਰ ਕ੍ਰਿਕਟ ਤੋਂ ਸਨਿਆਸ ਲੈਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸਚਿਨ ਨੇ ਟਵੀਟ ਦੇ ਨਾਲ ਆਮਿਰ ਅਤੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।