ਸਚਿਨ ਨੇ ਬੇਟੀ ਸਾਰਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਮਜ਼ੇਦਾਰ ਕੈਪਸ਼ਨ
Sunday, Dec 13, 2020 - 09:31 PM (IST)
![ਸਚਿਨ ਨੇ ਬੇਟੀ ਸਾਰਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਮਜ਼ੇਦਾਰ ਕੈਪਸ਼ਨ](https://static.jagbani.com/multimedia/2020_12image_21_50_189667598lsd.jpg)
ਨਵੀਂ ਦਿੱਲੀ- ਸਚਿਨ ਤੇਂਦੁਲਕਰ ਸਮੇਂ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਬਤੀਤ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਂਦੁਲਕਰ ਨੇ ਕਈ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜੋ ਖੂਬ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ 'ਚ ਸਚਿਨ ਸਮੁੰਦਰ ਦੇ ਵਿਚ ਆਪਣੀ ਬੇਟੀ ਸਾਰਾ ਦੇ ਨਾਲ ਨਜ਼ਰ ਆ ਰਹੇ ਹਨ ਤਾਂ ਉੱਥੇ ਹੀ ਪੈਰਾਸੇਲਿੰਗ ਦਾ ਵੀ ਮਜ਼ਾ ਲੈਂਦੇ ਹੋਏ ਦਿਖ ਰਹੇ ਹਨ। ਸਚਿਨ ਨੇ ਆਪਣੇ ਬੇਟੇ ਅਰਜੁਨ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਤੇਂਦੁਲਕਰ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ। ਖਾਸ ਕਰ ਸਚਿਨ ਨੇ ਬੇਟੀ ਸਾਰਾ ਦੇ ਨਾਲ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਉਸ ਨੂੰ ਖੂਬ ਪਿਆਰ ਮਿਲ ਰਿਹਾ ਹੈ। ਦਰਅਸਲ ਸਚਿਨ ਨੇ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਸਾਰਾ ਦੇ ਨਾਲ ਤਸਵੀਰ 'ਤੇ ਸਚਿਨ ਨੇ ਲਿਖਿਆ- ਬਾਬਾ ਕੀ ਅਸੀਂ ਸਮੁੰਦਰ 'ਚ ਗੁਆਚ ਗਏ ਹਾਂ? ਮੈਂ: ਮੈਂ ਸੋਰ ਨਹੀਂ ਹਾਂ।
ਇਸ ਤੋਂ ਇਲਾਵਾ ਬੇਟੇ ਨਾਲ ਸਚਿਨ ਨੇ ਤਸਵੀਰ ਸੇਅਰ ਕੀਤੀ, ਜਿਸ 'ਤੇ ਇੰਗਲੈਂਡ ਦੀ ਬੀਬੀ ਖਿਡਾਰਨ ਡੇਨੀਅਲ ਨੇ ਕੁਮੈਂਟ ਕਰਦੇ ਹੋਏ ਲਿਖਿਆ, ਖੂਬ ਮਸਤੀ ਕਰੋ। ਅਰਜੁਨ ਤੇ ਡੇਨੀਅਲ ਇਕ ਦੂਜੇ ਦੇ ਬਹੁਤ ਵਧੀਆ ਦੋਸਤ ਹਨ। ਅਜਿਹੇ 'ਚ ਜਦੋ ਹੁਣ ਵੀ ਅਰਜੁਨ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਤਾਂ ਡੇਨੀਅਲ ਜ਼ਰੂਰ ਕੁਮੈਂਟ ਕਰਦੀ ਹੈ।
ਦੱਸ ਦੇਈਏ ਕਿ ਸਚਿਨ ਨੇ ਆਪਣੇ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਤੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਪਰਿਵਾਰ ਦੇ ਨਾਲ ਕਿਸ ਜਗ੍ਹਾ ਜਾ ਕੇ ਛੁੱਟੀਆਂ ਮਨਾ ਰਹੇ ਹਨ। ਤੇਂਦੁਲਕਰ ਦੁਨੀਆ 'ਚ 100 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ।
ਨੋਟ- ਸਚਿਨ ਨੇ ਬੇਟੀ ਸਾਰਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ ਮਜ਼ੇਦਾਰ ਕੈਪਸ਼ਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।