ਦੱਖਣੀ ਅਫਰੀਕਾ ਦੇ ਕੋਚ ਨੇ ਦੱਸਿਆ ਹਾਰ ਦਾ ਕਾਰਨ, ਇਨ੍ਹਾਂ ਨੂੰ ਠਹਿਰਾਇਆ ਦੋਸ਼ੀ
Wednesday, Oct 18, 2023 - 02:14 PM (IST)
ਧਰਮਸ਼ਾਲਾ- ਦੱਖਣੀ ਅਫਰੀਕਾ ਦੇ ਕੋਚ ਰੌਬ ਵਾਲਟਰ ਨੇ ਵਿਸ਼ਵ ਕੱਪ 'ਚ ਨੀਦਰਲੈਂਡ ਤੋਂ 38 ਦੌੜਾਂ ਨਾਲ ਮਿਲੀ ਹਾਰ ਲਈ ਡੈੱਥ ਓਵਰਾਂ 'ਚ ਖਰਾਬ ਗੇਂਦਬਾਜ਼ੀ ਅਤੇ ਬੱਲੇ ਨਾਲ ਖਰਾਬ ਸ਼ੁਰੂਆਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੀਦਰਲੈਂਡ ਨੇ ਮੀਂਹ ਦੀ ਰੁਕਾਵਟ ਵਾਲੇ ਮੈਚ ਵਿੱਚ 140 ਦੌੜਾਂ ’ਤੇ ਸੱਤ ਵਿਕਟਾਂ ਗੁਆ ਕੇ ਅੱਠ ਵਿਕਟਾਂ ’ਤੇ 245 ਦੌੜਾਂ ਬਣਾਈਆਂ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 42.5 ਓਵਰਾਂ 'ਚ 207 ਦੌੜਾਂ 'ਤੇ ਆਊਟ ਹੋ ਗਈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਦਿੱਲੀ 'ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ- ਬੰਗਲਾਦੇਸ਼ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਨਵੀਂ ਲੁੱਕ 'ਚ ਦਿਖੇ ਰੋਹਿਤ ਸ਼ਰਮਾ
ਵਾਲਟਰ ਨੇ ਮੈਚ ਤੋਂ ਬਾਅਦ ਕਿਹਾ, '140 ਦੌੜਾਂ 'ਤੇ ਸੱਤ ਵਿਕਟਾਂ ਲੈਣ ਤੋਂ ਬਾਅਦ ਮੈਚ 'ਤੇ ਕਾਬੂ ਰੱਖਣਾ ਚਾਹੀਦਾ ਹੈ ਪਰ ਅਜਿਹਾ ਨਾ ਕਰਨਾ ਨਿਰਾਸ਼ਾਜਨਕ ਹੈ। ਉਦੋਂ ਤੋਂ ਮੈਚ ਸਾਡੇ ਹੱਥੋਂ ਬਾਹਰ ਹੋ ਗਿਆ ਸੀ। ਉਨ੍ਹਾਂ ਨੇ ਕਿਹਾ, 'ਬੱਲੇਬਾਜ਼ੀ ਵਿੱਚ ਵੀ ਅਸੀਂ 245 ਦੌੜਾਂ ਨਹੀਂ ਬਣਾ ਸਕੇ। ਖਰਾਬ ਸ਼ੁਰੂਆਤ ਦਾ ਨਤੀਜਾ ਸਾਨੂੰ ਭੁਗਤਣਾ ਪਿਆ।
ਇਹ ਵੀ ਪੜ੍ਹੋ : ਪੋਂਟਿੰਗ ਨੇ ਰੋਹਿਤ ਸ਼ਰਮਾ ਨੂੰ ਦੱਸਿਆ ਦਮਦਾਰ ਕਪਤਾਨ, ਵਿਰਾਟ ਬਾਰੇ ਵੀ ਆਖੀ ਇਹ ਗੱਲ
ਉਨ੍ਹਾਂ ਨੇ ਕਿਹਾ ਕਿ ਦੋ ਉਲਟਫੇਰ ਨੇ ਸਾਬਤ ਕਰ ਦਿੱਤਾ ਕਿ ਵਿਸ਼ਵ ਕੱਪ 'ਚ ਕਿਸੇ ਵੀ ਟੀਮ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਵਾਲਟਰ ਨੇ ਕਿਹਾ, 'ਚਾਰ ਦਿਨ ਪਹਿਲਾਂ ਅਸੀਂ ਚੰਗਾ ਖੇਡ ਰਹੇ ਸੀ ਪਰ ਇਸ ਮੈਚ 'ਚ ਨਹੀਂ ਖੇਡ ਸਕੇ। ਵਿਸ਼ਵ ਕੱਪ ਤੋਂ ਪਹਿਲਾਂ ਹੀ ਮੈਂ ਕਿਹਾ ਸੀ ਕਿ ਟੂਰਨਾਮੈਂਟ 'ਚ ਕੋਈ ਕਮਜ਼ੋਰ ਟੀਮ ਨਹੀਂ ਹੁੰਦੀ। ਤੁਸੀਂ ਕਿਸੇ ਨੂੰ ਵੀ ਮਾਮੂਲੀ ਨਹੀਂ ਲੈ ਸਕਦੇ। ਅਸੀਂ ਇਕ ਯੂਨਿਟ ਦੇ ਤੌਰ 'ਤੇ ਅਸਫ਼ਲ ਰਹੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ