SA vs AFG, CWC 23: ਦੱਖਣੀ ਅਫਰੀਕਾ ਨੇ ਗੁਆਈਆਂ 4 ਵਿਕਟਾਂ, ਮੈਚ ਹੋਇਆ ਰੋਮਾਂਚਕ

Friday, Nov 10, 2023 - 08:44 PM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 42ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਜ਼ਮਤੁੱਲਾ ਉਮਰਜ਼ਈ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੂੰ 245 ਦੌੜਾਂ ਦਾ ਟੀਚਾ ਦਿੱਤਾ। ਉਮਰਜ਼ਈ ਨੇ 107 ਗੇਂਦਾਂ ਵਿੱਚ 97 ਦੌੜਾਂ ਬਣਾਈਆਂ ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਮਰਜ਼ਈ ਤੋਂ ਇਲਾਵਾ ਹੋਰ ਖਿਡਾਰੀ ਵੀ ਬੱਲੇਬਾਜ਼ੀ 'ਚ ਪ੍ਰਦਰਸ਼ਨ ਨਹੀਂ ਦਿਖਾ ਸਕੇ। ਦੱਖਣੀ ਅਫ਼ਰੀਕਾ ਲਈ ਗੇਰਾਲਡ ਕੋਏਟਜ਼ੀ ਨੇ 4 ਵਿਕਟਾਂ ਲਈਆਂ ਜਦਕਿ ਲੁੰਗੀ ਐਨਗਿਡੀ ਅਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : CWC 23 : ਨਿਊਜ਼ੀਲੈਂਡ ਦੀ ਜਿੱਤ ਤੋਂ ਬਾਅਦ ਕੀ ਸੈਮੀਫਾਈਨਲ 'ਚ ਪਾਕਿ ਲਈ ਹੈ ਕੋਈ ਮੌਕਾ, ਪੜ੍ਹੋ ਇਕ ਕਲਿੱਕ 'ਤੇ

ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੁਮਾ ਨੇ ਚੰਗੀ ਸ਼ੁਰੂਆਤ ਦਿੱਤੀ। ਦੱਖਣੀ ਅਫਰੀਕਾ ਦੀ ਪਹਿਲੀ ਵਿਕਟ 11ਵੇਂ ਓਵਰ ਵਿੱਚ ਬਾਵੁਮਾ ਦੇ ਰੂਪ ਵਿੱਚ ਡਿੱਗੀ। ਬਾਵੁਮਾ 28 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾ ਕੇ ਮੁਜੀਬ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਡੀ ਕਾਕ ਨੇ ਰਾਸੀ ਵੇਨ ਨਾਲ ਆਪਣੀ ਸਾਂਝੇਦਾਰੀ ਨੂੰ ਵਧਾਇਆ। ਇਸ ਦੌਰਾਨ ਡੀ ਕਾਕ ਕ੍ਰਿਕਟ ਵਿਸ਼ਵ ਕੱਪ 2023 ਦਾ ਸਭ ਤੋਂ ਵੱਧ ਸਕੋਰਰ ਵੀ ਬਣ ਗਿਆ। ਉਸ ਨੇ ਰਚਿਨ ਰਵਿੰਦਰਾ ਨੂੰ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ : ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ, ਜਰਮਨੀ ਦਾ ਕੋਈ ਡਰ ਨਹੀਂ : ਸਵਿਤਾ ਪੂਨੀਆ

14ਵੇਂ ਓਵਰ ਵਿੱਚ ਡੀ ਕਾਕ 47 ਗੇਂਦਾਂ ਵਿੱਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾ ਕੇ ਆਊਟ ਹੋ ਗਿਆ। 24ਵੇਂ ਓਵਰ 'ਚ ਏਡਨ ਮਾਰਕਰਮ ਵੀ 32 ਗੇਂਦਾਂ 'ਚ 25 ਦੌੜਾਂ ਬਣਾ ਕੇ ਰਾਸ਼ਿਦ ਖਾਨ ਦਾ ਸ਼ਿਕਾਰ ਬਣੇ। ਉਮੀਦ ਕੀਤੀ ਜਾ ਰਹੀ ਸੀ ਕਿ ਹੇਨਰਿਕ ਕਲਾਸੇਨ (10) ਵੱਡੀ ਪਾਰੀ ਖੇਡਣਗੇ ਪਰ ਰਾਸ਼ਿਦ ਨੇ ਵੀ ਆਪਣੀ ਵਿਕਟ ਲੈ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਦੱਖਣੀ ਅਫਰੀਕਾ ਨੇ 29 ਓਵਰਾਂ ਵਿੱਚ 144 ਦੌੜਾਂ ਬਣਾਈਆਂ ਲਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News