SA v IND 3rd Test Day 2 : ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 210 ਦੌੜਾਂ 'ਤੇ ਸਿਮਟੀ, ਬੁਮਰਾਹ ਨੇ ਲਈਆਂ 5 ਵਿਕਟਾਂ

Wednesday, Jan 12, 2022 - 08:24 PM (IST)

ਕੇਪਟਾਊਨ- ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਤੀਜੇ ਤੇ ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਕੇਪਟਾਊਨ 'ਚ ਖੇਡੀ ਜਾ ਰਹੀ ਹੈ। ਪਹਿਲੇ ਦਿਨ ਕਪਤਾਨ ਵਿਰਾਟ ਕੋਹਲੀ ਦੀਆਂ 79 ਦੌੜਾਂ ਦੇ ਦਮ 'ਤੇ ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ 'ਚ 223 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਇਸ ਦੇ ਜਵਾਬ 'ਚ ਆਪਣੀ ਪਹਿਲੀ ਪਾਰੀ 'ਚ 210 ਦੌੜਾਂ 'ਤੇ ਆਲ ਆਊਟ ਹੋ ਗਈ ਤੇ ਭਾਰਤ ਨੂੰ 13 ਦੌੜਾਂ ਦੀ ਬੜ੍ਹਤ ਮਿਲੀ। ਬੁਮਾਰਹ ਨੇ ਇਸ ਪਾਰੀ 'ਚ 42 ਦੌੜਾਂ ਦੇ ਕੇ 5 ਵਿਕਟਾਂ ਲਈਆਂ।

 ਦੂਜੇ ਦਿਨ ਦੀ ਖੇਡ ਦੇ ਸ਼ੁਰੂ 'ਚ ਦੱ. ਅਫ਼ਰੀਕਾ ਨੂੰ ਜ਼ਬਰਦਸਤ ਝਟਕਾ ਉਦੋਂ ਲੱਗਾ ਜਦੋਂ ਮਾਰਕਰਮ 8 ਦੌੜਾਂ ਦੇ ਨਿੱਜੀ ਸਕੋਰ 'ਤੇ ਬੁਮਰਾਹ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਕੇਸ਼ਵ ਮਹਾਰਾਜ ਦੇ ਤੌਰ 'ਤੇ ਡਿੱਗੀ। ਕੇਸ਼ਨ 25 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਦੀ ਚੌਥੀ ਵਿਕਟ ਡੁਸਨ ਦੇ ਤੌਰ 'ਤੇ ਡਿੱਗੀ। ਡੂਸਨ 21 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਦੀ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਕੇ ਆਊਟ ਹੋਏ। ਮੁਹੰਮਦ ਸ਼ੰਮੀ ਨੇ ਚੰਗੀ ਬੱਲੇਬਾਜ਼ੀ ਕਰ ਰਹੇ ਟੇਮਬਾ ਬਾਵੁਮਾ ਨੂੰ 28 ਦੌੜਾਂ 'ਤੇ ਸਲਿਪ 'ਚ ਵਿਰਾਟ ਕੋਹਲੀ ਹੱਥੋਂ ਕੈਚ ਆਊਟ ਕਰਾਇਆ ਤੇ ਦੱਖਣੀ ਅਫ਼ਰੀਕਾ ਨੂੰ ਪੰਜਵਾਂ ਝਟਕਾ ਦਿੱਤਾ। ਦੋ ਗੇਂਦ ਬਾਅਦ ਸ਼ੰਮੀ ਨੇ ਕਾਈਲ ਵੇਰੇਨ ਨੂੰ ਸਿਫਰ 'ਤੇ ਆਊਟ ਕਰਕੇ ਭਾਰਤ ਨੂੰ ਛੇਵੀਂ ਸਫਲਤਾ ਦਿਵਾਈ। ਜਸਪ੍ਰੀਤ ਬੁਮਰਾਹ ਨੇ ਟੀ-ਬਰੇਕ ਤੋਂ ਪਹਿਲਾਂ ਮਾਰਕੋ ਜੇਨਸਨ ਨੂੰ 7 ਦੌੜਾਂ ਦੇ ਸਕੋਰ 'ਤੇ ਆਊਟ ਕਰਕੇ ਦੱਖਣੀ ਅਫ਼ਰੀਕਾ ਨੂੰ 7ਵਾਂ ਝਟਕਾ ਦਿੱਤਾ

ਇਹ ਵੀ ਪੜ੍ਹੋ : U-19 WC : ਹਰਨੂਰ ਦਾ ਸੈਂਕੜਾ, ਭਾਰਤ ਨੇ ਅਭਿਆਸ ਮੈਚ 'ਚ AUS ਨੂੰ 9 ਵਿਕਟਾਂ ਨਾਲ ਹਰਾਇਆ

ਇਸ ਤੋਂ ਪਹਿਲਾਂ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 223 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਵਿਰਾਟ ਕੋਹਲੀ ਨੇ 201 ਗੇਂਦਾਂ ਵਿਚ 12 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ ਤੇ ਚੇਤੇਸ਼ਵਰ ਪੁਜਾਰਾ ਨੇ 77 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ 43 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਟੀਮ ਵਲੋਂ ਕੈਗਿਸੋ ਰਬਾਡਾ ਨੇ 4 ਵਿਕਟਾਂ ਹਾਸਲ ਕੀਤੀਆਂ ਤੇ ਮਾਰਕੋ ਜੇਨਸੇਨ ਨੇ 3 ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਇਸ ਦੌਰਾਨ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ,ਪਹਿਲੀ ਪਾਰੀ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਦੱਖਣੀ ਅਫਰੀਕਾ ਨੇ 17 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਜਸਪ੍ਰੀਤ ਬੁਮਰਾਹ ਨੇ ਦੱਖਣੀ ਅਫ਼ਰੀਕਾ ਦੇ ਕਪਤਾਨ ਡੀਨ ਐਲਗਰ (3 ਦੌੜਾਂ) ਦੇ ਤੌਰ 'ਤੇ ਝਟਕੀ।

ਪਲੇਇੰਗ ਇਲੈਵਨ- 
ਦੱਖਣੀ ਅਫਰੀਕਾ- ਡੀਨ ਐਲਗਰ (ਕਪਤਾਨ), ਏਡੇਨ ਮਾਰਕਰਮ, ਕੀਗਨ ਪੀਟਰਸਨ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੇਨਸੇਨ, ਕੈਗਿਸੋ ਰਬਾਡਾ, ਕੇਸ਼ਵ ਮਹਾਰਾਜ, ਡੁਆਨੇ ਓਲੀਵੀਅਰ, ਲੁੰਗੀ ਐਨਡਿਗੀ

ਭਾਰਤ- ਕੇ.ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News