SA v IND : ਸੈਂਕੜੇ ਵਾਲੀ ਪਾਰੀ ਖੇਡ ਕੇ ਕੇ. ਐੱਲ. ਰਾਹੁਲ ਦਾ ਬਿਆਨ- ਮੈਂ ਬਹੁਤ ਅੱਗੇ ਦਾ ਨਹੀਂ ਸੋਚਿਆ

Monday, Dec 27, 2021 - 12:17 PM (IST)

SA v IND : ਸੈਂਕੜੇ ਵਾਲੀ ਪਾਰੀ ਖੇਡ ਕੇ ਕੇ. ਐੱਲ. ਰਾਹੁਲ ਦਾ ਬਿਆਨ- ਮੈਂ ਬਹੁਤ ਅੱਗੇ ਦਾ ਨਹੀਂ ਸੋਚਿਆ

ਸੈਂਚੁਰੀਅਨ- ਭਾਰਤ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨਗੀ ਹੈ ਕਿ ਉਹ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਚਲ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਕਿੰਨੇ ਸ਼ਾਂਤ ਸਨ। ਵਿਰਾਟ ਕੋਹਲੀ ਦੀ ਅਗਵਾਈ 'ਚ ਸਾਊਥ ਅਫ਼ਰੀਕਾ ਦੇ ਖ਼ਿਲਾਫ਼ ਚਲ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦਾ ਦਬਦਬਾ ਬਣਿਆ। ਭਾਰਤ ਨੇ 3 ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ ਜਿਸ 'ਚ ਕੇ. ਐੱਲ. ਰਾਹੁਲ (122*) ਦੀ ਸੈਂਕੜੇ ਵਾਲੀ ਪਾਰੀ ਸ਼ਾਮਲ ਹੈ। 

ਇਹ ਵੀ ਪੜ੍ਹੋ : ਏੇਸ਼ੇਜ਼ : ਇੰਗਲੈਂਡ ਟੀਮ 'ਚ ਕੋਵਿਡ ਦੇ ਖ਼ਦਸ਼ੇ ਕਾਰਨ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਦੇਰੀ

ਕੇ. ਐੱਲ. ਰਾਹੁਲ ਨੇ ਕਿਹਾ ਕਿ ਇਹ ਅਸਲ 'ਚ ਖ਼ਾਸ ਹੈ, ਹਰ ਸੈਂਕੜਾ ਅਸਲ 'ਚ ਤੁਹਾਡੇ ਤੋਂ ਕੁਝ ਲੈਂਦਾ ਹੈ ਤੇ ਤੁਹਾਨੂੰ ਖ਼ੁਸ਼ੀ ਦਿੰਦਾ ਹੈ। ਜਦੋਂ ਤਕ ਤੁਸੀਂ ਸੈਂਕੜਾ ਬਣਾਉਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਭਾਵਨਾਵਾਂ 'ਚੋਂ ਗੁਜ਼ਰਦੇ ਹੋ। ਤੁਸੀਂ 6-7 ਘੰਟੇ ਬੱਲੇਬਾਜ਼ੀ ਕਰਦੇ ਹੋ, ਇਹ ਉਸ ਤਰ੍ਹਾਂ ਦੀ ਪਾਰੀ ਹੈ ਜੋ ਸਭ ਤੋਂ ਅਲਗ ਹੈ। ਖਿਡਾਰੀਆਂ ਦੇ ਰੂਪ 'ਚ, ਅਸੀਂ ਅਸਲ 'ਚ ਇਸ ਨੂੰ ਸਹੇੜਦੇ ਹਾਂ। ਮੈਥੋਂ ਇਹੋ ਉਮੀਦ ਕੀਤੀ ਜਾਂਦੀ ਹੈ। ਇਕ ਵਾਰ ਜਦੋਂ ਮੈਂ ਚੰਗੀ ਸ਼ੁਰੂਆਤ ਕੀਤੀ, ਤਾਂ ਮੈਂ ਆਪਣੀ ਬੱਲੇਬਾਜ਼ੀ ਦਾ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ ਤੇ ਮੈਂ ਬਹੁਤ ਅੱਗੇ ਦਾ ਨਹੀਂ ਸੋਚਿਆ।

ਇਹ ਵੀ ਪੜ੍ਹੋ : ਗੁਪਤ ਰਿਪੋਰਟ ਲੀਕ ਹੋਣ 'ਤੇ ਆਸਟਰੇਲੀਆ ਨੇ ਮੰਗੀ ਪੁਲਸ ਤੋਂ ਮਦਦ

ਮਯੰਕ ਅਗਰਵਾਲ ਨੇ 60 ਦੌੜਾਂ ਬਣਾਈਆਂ ਤੇ ਕੇ. ਐੱਲ. ਰਾਹੁਲ ਨਾਲ 117 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਕੋਹਲੀ ਵੀ ਕ੍ਰੀਜ਼ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਸਨ, ਪਰ ਉਨ੍ਹਾਂ ਨੇ 35 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਵਿਕਟ ਲੁੰਗੀ ਐਨਗਿਡੀ ਦੇ ਹੱਥੋਂ ਗੁਆ ਦਿੱਤੀ। ਰਾਹੁਲ ਨੇ ਕਿਹਾ ਕਿ ਤਿਆਰੀ ਅਸਲ 'ਚ ਚੰਗੀ ਰਹੀ, ਪਹਿਲੇ ਦਿਨ ਬੱਲੇਬਾਜ਼ੀ ਕਰਨ ਵਾਲੇ ਸਾਰੇ ਬੱਲੇਬਾਜ਼ ਅਸਲ 'ਚ ਕੇਂਦਰਤ ਸਨ। ਮੈਂ ਬਸ ਉਸ ਪਲ 'ਚ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਜਦੋਂ ਮੈਂ ਮੱਧ 'ਚ ਹੁੰਦਾ ਹਾਂ। ਮੈਂ ਖ਼ੁਦ ਨੂੰ ਹੈਰਾਨ ਕਰ ਦਿੱਤਾ। ਅਸਲ 'ਚ ਮੈਂ ਖੁ਼ਸ਼ ਹਾਂ ਕਿ ਮੈਂ ਦਿਨ ਨੂੰ ਇਕ ਚੰਗੇ ਨੋਟ 'ਤੇ ਸਮਾਪਤ ਕਰ ਸਕਿਆ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News