SA v IND : ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕੋਚ ਵਿਕਰਮ ਰਾਠੌਰ ਨੇ ਕੀਤੀ ਰੱਜ ਕੇ ਸ਼ਲਾਘਾ

Wednesday, Jan 12, 2022 - 05:10 PM (IST)

SA v IND : ਕੋਹਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕੋਚ ਵਿਕਰਮ ਰਾਠੌਰ ਨੇ ਕੀਤੀ ਰੱਜ ਕੇ ਸ਼ਲਾਘਾ

ਕੇਪਟਾਊਨ- ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਤੀਜੇ ਤੇ ਫੈਸਲਾਕੁੰਨ ਟੈਸਟ 'ਚ ਖੇਡੀ ਗਈ ਕਪਤਾਨ ਵਿਰਾਟ ਕੋਹਲੀ ਦੀ ਪਾਰੀ ਦੀ ਰੱਜ ਕੇ ਸ਼ਲਾਘਾ ਕੀਤੀ। ਕੋਹਲੀ ਨੇ ਮੰਗਲਵਾਰ ਨੂੰ ਪਹਿਲੇ ਦਿਨ ਦੀ ਆਪਣੀ ਪਾਰੀ 'ਚ 201 ਗੇਂਦਾਂ 'ਚ 79 ਦੌੜਾਂ ਬਣਾਈਆਂ। ਉਨ੍ਹਾਂ ਨੂੰ ਕੈਗਿਸੋ ਰਬਾਡਾ ਨੇ ਆਊਟ ਕੀਤਾ।

ਇਹ ਵੀ ਪੜ੍ਹੋ : ਅਦਾਕਾਰ ਸਿਧਾਰਥ ਨੇ ‘ਇਤਰਾਜ਼ਯੋਗ ਟਿੱਪਣੀ’ ਲਈ ਮੰਗੀ ਮਾਫ਼ੀ, ਸਾਇਨਾ ਨੇਹਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ

ਮੰਗਲਵਾਰ ਨੂੰ ਤੀਜੇ ਤੇ ਸੀਰੀਜ਼ ਦੇ ਫ਼ੈਸਲਾਕੁੰਨ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਕਪਤਾਨ ਦੀ ਬੱਲੇਬਾਜ਼ੀ 'ਚ ਸੰਜਮ ਤੇ ਦ੍ਰਿੜ੍ਹ ਇਰਾਦਾ ਦਿਖਾਈ ਦਿੱਤਾ। ਹਾਲਾਂਕਿ ਕੋਹਲੀ ਦਾ ਕਿਸੇ ਵੀ ਬੱਲੇਬਾਜ਼ ਨੇ ਸਾਥ ਨਹੀਂ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਦੱਖਣੀ ਅਫ਼ਰੀਕੀ ਗੇਂਦਬਾਜ਼ਾਂ 'ਤੇ ਹਮਲਾ ਜਾਰੀ ਰੱਖਿਆ। ਰਾਠੌਰ ਨੇ ਪਹਿਲੇ ਦਿਨ ਦੇ ਖੇਡ ਦੇ ਬਾਅਦ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਕਿਹਾ, 'ਵਿਰਾਟ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕੋਹਲੀ ਜਿਸ ਤਰ੍ਹਾ ਨਾਲ ਬੱਲੇਬਾਜ਼ੀ ਕਰ ਰਹੇ ਸਨ, ਉਨ੍ਹਾਂ ਨੂੰ ਕਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਸੀ। ਉਹ ਨੈਟਸ 'ਚ ਬਹੁਤ ਚੰਗਾ ਖੇਡ ਰਹੇ ਸਨ।'

ਉਨ੍ਹਾਂ ਕਿਹਾ, 'ਹਾਂ ਬਾਹਰ ਜਾਂਦੀਆਂ ਗੇਂਦਾਂ ਮੁਸ਼ਕਲਾਂ ਪੈਦਾ ਕਰ ਰਹੀਆਂ ਸਨ, ਪਰ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕਰ ਰਹੇ ਸਨ, ਵਿਰਾਟ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਖੇਡਿਆ।' ਕੋਹਲੀ ਤੇ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ (43) ਕੋਈ ਵੀ ਭਾਰਤੀ ਬੱਲੇਬਾਜ਼ ਪ੍ਰਭਾਵਿਤ ਨਹੀਂ ਕਰ ਸਕਿਆ ਤੇ ਭਾਰਤੀ ਪਾਰੀ 223 ਦੌੜਾਂ 'ਤੇ ਸਿਮਟ ਗਈ। ਬੱਲੇਬਾਜ਼ੀ ਕੋਚ ਨੇ ਮੰਨਿਆ ਕਿ ਮਹਿਮਾਨ ਟੀਮ ਥੋੜ੍ਹੀ ਪਿੱਛੜ ਗਈ ਹੈ। ਰਾਠੌਰ ਨੇ ਕਿਹਾ, 'ਅੱਜ ਅਸੀਂ ਪਿੱਛੇ ਰਹਿ ਗਏ। ਸਾਨੂੰ 50-60 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸਨ। ਦੱਖਣੀ ਅਫਰੀਕਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।'

ਇਹ ਵੀ ਪੜ੍ਹੋ : ਏਸ਼ੀਆ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਸੰਭਾਲੇਗੀ ਸਵਿਤਾ

ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡੀਨ ਐਲਗਰ ਤੇ ਐਡੇਨ ਮਾਰਕਰਮ ਜਦੋਂ ਬਲੇਬਾਜ਼ੀ ਕਰਨ ਆਏ ਤਾਂ ਸਿਰਫ਼ ਅੱਧੇ ਘੰਟੇ ਦੀ ਖੇਡ ਬਚੀ ਸੀ। ਇਸ ਸਥਾਨ 'ਤੇ 2018 'ਚ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਜਸਪ੍ਰੀਤ ਬੁਮਰਾਹ ਨੂੰ ਸ਼ੁਰੂਆਤੀ ਸਫਲਤਾ ਮਿਲੀ। ਤੇਜ਼ ਗੇਂਦਬਾਜ਼ ਨੂੰ ਦੱਖਣੀ ਅਫਰੀਕਾ ਦੇ ਕਪਤਾਨ ਐਲਗਰ (3) ਦੀ ਵੱਡੀ ਵਿਕਟ ਮਿਲੀ ਜਦੋਂ ਐਲਗਰ ਫਲਿਪ 'ਚ ਕੈਚ ਫੜਾ ਬੈਠੇ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਮਾਰਕਰਮ (ਅਜੇਤੂ 8) ਤੇ ਕੇਸ਼ਵ ਮਹਾਰਾਜ (ਅਜੇਤੂ 6) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News