ਕ੍ਰਿਕਟਰ ਸ਼੍ਰੀਸੰਥ ਦੇ ਘਰ 'ਚ ਲੱਗੀ ਅੱਗ, ਵਾਲ-ਵਾਲ ਬਚੇ ਪਤਨੀ ਅਤੇ ਬੱਚਾ

8/24/2019 12:51:42 PM

ਕੇਰਲ— ਟੀਮ ਇੰਡੀਆ ਲਈ ਸਾਲ 2011 ਦਾ ਵਰਲਡ ਕੱਪ ਫਾਈਨਲ ਖੇਡਣ ਵਾਲੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਦੇ ਕੇਰਲਾ ਸਥਿਤ ਘਰ 'ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਕ੍ਰਿਕਟਰ ਸਾਂਤਾਕੁਮਾਰਨ ਸ਼੍ਰੀਸੰਥ ਦਾ ਘਰ ਕੇਰਲ ਦੇ ਕੋਚੀ ਦੇ ਇਡਾਪੱਲੀ 'ਚ ਹੈ। ਸ਼੍ਰੀਸੰਥ ਦਾ ਇਹ ਘਰ ਅੱਗ ਦੀ ਲਪੇਟ 'ਚ ਆ ਗਿਆ ਹੈ।
PunjabKesari
ਸ਼ੁੱਕਰ ਇਸ ਗੱਲ ਦਾ ਹੈ ਕਿ ਸ਼੍ਰੀਸੰਥ ਦੇ ਘਰ 'ਚ ਲੱਗੀ ਅੱਗ ਨਾਲ ਕਿਸੇ ਸ਼ਖਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਪਰ ਖਬਰ ਹੈ ਕਿ ਉਨ੍ਹਾਂ ਦੇ ਘਰ ਦਾ ਇਕ ਕਮਰਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ। ਸ਼ਨੀਵਾਰ ਦੀ ਸਵੇਰੇ ਜਦੋਂ ਉਨ੍ਹਾਂ ਦੇ ਘਰ 'ਚ ਅੱਗ ਲੱਗੀ ਤਾਂ ਉਸ ਸਮੇਂ ਉਨ੍ਹਾਂ ਦੀ ਪਤਨੀ, ਬੱਚਾ ਅਤੇ ਘਰੇਲੂ ਕੰਮ ਕਰਨ ਵਾਲੇ ਲੋਕ ਮੌਜੂਦ ਸਨ। ਘਰ ਤੋਂ ਧੂਆਂ ਬਾਹਰ ਨਿਕਲਦਾ ਵੇਖ ਗੁਆਂਢੀਆਂ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਫਾਇਰ ਐਂਡ ਰੈਸਕਿਊ ਸਰਵਿਸ ਟੀਮ ਨੇ ਉਸ ਦੇ ਘਰ ਦੇ ਲੋਕਾਂ ਅਤੇ ਨੌਕਰਾਂ ਨੂੰ ਬਾਹਰ ਸੁਰੱਖਿਅਤ ਕੱਢ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh