ਸ਼੍ਰੀਸੰਥ ਨੇ ਦੱਸਿਆ ਕਿਉਂ ਉਹ ਧੋਨੀ ਦੀ CSK ਨਾਲ ਕਰਦੇ ਹਨ ਇੰਨੀ ਨਫਰਤ

09/30/2019 2:53:45 PM

ਸਪੋਰਟਸ ਡੈਸਕ— ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ 'ਤੇ ਲੱਗਾ ਲਾਈਫ ਟਾਈਮ ਬੈਨ ਹਾਲ ਹੀ 'ਚ ਸੁਪਰੀਮ ਕੋਰਟ ਨੇ ਹਟਾ ਲਿਆ ਹੈ। ਹਾਲ ਹੀ 'ਚ ਸ਼੍ਰੀਸੰਥ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਪ੍ਰਤੀ ਆਪਣੀ ਨਫਰਤ ਦਾ ਪ੍ਰਗਟਾਵਾ ਕੀਤਾ। ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਵਿਵਾਦਤ ਕਰੀਅਰ ਦੇ ਦੌਰਾਨ ਹਰਭਜਨ ਸਿੰਘ ਦੇ ਨਾਲ 'ਥੱਪੜ ਕਾਂਡ' ਝਲਿਆ। ਇਸ ਤੋਂ ਬਾਅਦ ਰਾਜਸਥਾਨ ਰਾਇਲਸ ਦੇ ਕੋਚ ਪੈਡੀ ਅਪਟਨ ਦੇ ਨਾਲ ਉਨ੍ਹਾਂ ਦੇ ਵਿਵਾਦ ਅਤੇ ਫਿਰ ਆਈ.ਪੀ.ਐੱਲ. 'ਚ ਸਪਾਟ ਫਿਕਸਿੰਗ ਦੇ ਦੋਸ਼ਾਂ ਨੇ ਉਨ੍ਹਾਂ 'ਤੇ ਪਾਬੰਦੀ ਲਾਈ। ਹਾਲ ਹੀ 'ਚ ਪੈਡੀ ਅਪਟਨ ਨੇ ਆਪਣੀ ਆਤਮਕਥਾ 'ਚ ਲਿਖਿਆ ਸੀ, ''ਜਦੋਂ ਸ਼੍ਰੀਸੰਥ ਨੂੰ ਚੇਨਈ ਸੁਪਰ ਕਿੰਗਸ ਦੇ ਖਿਲਾਫ ਮੈਚ 'ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਇਸ ਗੇਂਦਬਾਜ਼ ਨੇ ਉਨ੍ਹਾਂ ਨੂੰ ਗਾਲ ਕੱਢੀ ਸੀ।'' ਹੁਣ ਸ਼੍ਰੀਸੰਥ ਨੇ ਇਕ ਅਖਬਾਰ ਨੂੰ ਦਿੱਤੇ ਇਕ ਇੰਟਰਵਿਊ 'ਚ ਅਪਟਨ ਤੋਂ ਆਪਣੇ ਵਿਵਾਦ 'ਤੇ ਕਿਹਾ ਸੀ ਕਿ ਮੈਂ ਮੈਚ ਖੇਡਣਾ ਚਾਹੁੰਦਾ ਸੀ, ਕਿਉਂਕਿ ਮੈਂ ਸੀ.ਐੱਸ.ਕੇ. ਨੂੰ ਪਸੰਦ ਕਰਦਾ ਸੀ।
PunjabKesari
ਉਨ੍ਹਾਂ ਕਿਹਾ, ''ਮਿਸਟਰ ਅਪਟਨ, ਆਪਣੇ ਦਿਲ 'ਤੇ ਅਤੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਕਹੋ ਕਿ ਕੀ ਮੈਂ ਤੁਹਾਨੂੰ ਗਾਲ ਕੱਢੀ ਸੀ। ਮੈਂ ਲੀਜੈਂਡ ਕ੍ਰਿਕਟਰ ਰਾਹੁਲ ਦ੍ਰਾਵਿੜ, ਜਿਨ੍ਹਾਂ ਦਾ ਮੈਂ ਸਭ ਤੋਂ ਜ਼ਿਆਦਾ ਸਨਮਾਨ ਕਰਦਾ ਹਾਂ, ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੈਂ ਅਪਟਨ ਨਾਲ ਝਗੜਾ ਕੀਤਾ ਸੀ। ਕਦੋਂ ਮੈਂ ਉਨ੍ਹਾਂ ਨੂੰ ਗਾਲ ਕੱਢੀ।'' ਸ਼੍ਰੀਸੰਥ ਨੇ ਅੱਗੇ ਕਿਹਾ, ''ਮੈਂ ਅਪਟਨ ਤੋਂ ਕਈ ਵਾਰ ਬੇਨਤੀ ਕੀਤੀ ਕਿ ਮੈਨੂੰ ਇਹ ਮੈਚ ਖੇਡਣ ਦਿਓ, ਕਿਉਂਕਿ ਮੈਂ ਚੇਨਈ ਨੂੰ ਹਰਾਉਣਾ ਚਾਹੁੰਦਾ ਸੀ। ਪਰ ਉਨ੍ਹਾਂ ਨੇ ਇਸ ਗੱਲ ਨੂੰ ਅਲਗ ਢੰਗ ਨਾਲ ਲਿਆ ਅਤੇ ਸੋਚਿਆ ਮੈਂ ਇਸ ਲਈ ਖੇਡਣਾ ਚਾਹੁੰਦਾ ਹਾਂ ਕਿਉਂਕਿ ਮੈਂ ਫਿਕਸਿੰਗ 'ਚ ਸ਼ਾਮਲ ਹਾਂ। ਹਰ ਵਿਅਕਤੀ ਜਾਣਦਾ ਹੈ ਕਿ ਮੈਂ ਸੀ.ਐੱਸ.ਕੇ. ਤੋਂ ਕਿੰਨੀ ਨਫਰਤ ਕਰਦਾ ਹਾਂ। ਇਸੇ ਵਜ੍ਹਾ ਨਾਲ ਮੈਂ ਆਸਟਰੇਲੀਆ ਤੋਂ ਵੀ ਨਫਰਤ ਕਰਦਾ ਹਾਂ। ਮੈਂ ਚੇਨਈ ਖਿਲਾਫ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ, ਇਸ ਲਈ ਮੈਂ ਉਹ ਮੈਚ ਖੇਡਣਾ ਚਾਹੁੰਦਾ ਸੀ।''


Tarsem Singh

Content Editor

Related News