ਰਾਈਡਰ ਕੱਪ : ਅਮਰੀਕਾ ਨੇ ਬਣਾਈ ਬੜ੍ਹਤ, ਜਿੱਤ ਲਈ ਸਿਰਫ ਸਾਢੇ ਤਿੰਨ ਅੰਕਾਂ ਦੀ ਲੋੜ

Monday, Sep 27, 2021 - 02:19 AM (IST)

ਨਵੀਂ ਦਿੱਲੀ- ਰਾਈਡਰ ਕੱਪ ਦੇ ਦੂਜੇ ਦਿਨ ਅਮਰੀਕੀ ਗੋਲਫਰਾਂ ਨੇ ਇਕ ਵਾਰ ਫਿਰ ਦਬਦਬਾਅ ਬਣਾਉਂਦੇ ਹੋਏ ਫੋਰ ਸਮਸ ਤੇ ਫੋਰ ਬਾਲ ਦੇ ਹੋਏ ਮੁਕਬਲਿਆਂ ਵਿਚ ਅਜੇਤੂ ਬੜ੍ਹਤ ਲੀਡ ਹਾਸਲ ਕਰ ਲਈ ਹੈ। ਹਾਲਾਂਕਿ ਸਵੇਰ ਦੇ ਸੈਸ਼ਨ ਵਿਚ ਅਮਰੀਕਾ ਨੇ 4 ਵਿਚੋਂ 3 ਮੁਕਾਬਲੇ ਜਿੱਤ ਕੇ ਆਪਣਾ ਦਬਦਬਾ ਬਣਾ ਲਿਆ ਸੀ ਪਰ ਸ਼ਾਮ ਦੇ ਸੈਸ਼ਨ ਵਿਚ ਯੂਰਪੀਅਨ ਟੀਮ ਨੇ 2 ਮੁਕਾਬਲੇ ਜਿੱਤ ਕੇ ਟੂਰਨਾਮੈਂਟ ਜਿੱਤਣ ਦੀ ਆਸ ਬਰਕਰਾਰ ਰੱਖੀ ਹੈ।
ਇਸ ਤੋਂ ਪਹਿਲਾਂ ਫੋਰਸਮਸ ਦੇ ਪਹਿਲੇ ਮੁਕਾਬਲੇ ਵਿਚ ਜਾਨ ਰਾਹਾ, ਸਰਜੀਓ ਗਾਰਸੀਆ ਨੇ ਚੰਗੀ ਖੇਡ ਦਿਖਾਉਂਦੇ ਹੋਏ ਮੈਚ ਸਕੋਰ 6-3 'ਤੇ ਲਿਆ ਖੜ੍ਹਾ ਕੀਤਾ ਸੀ। ਯੂਰਪ ਤੋਂ ਆਰਾਮੀ ਸੈਸ਼ਨ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਅਮਰੀਕੀ ਟੀਮ ਨੇ ਅਗਲੇ ਤਿੰਨ ਮੈਚ ਜਿੱਤ ਕੇ ਯੂਰਪ ਨੂੰ ਪਿੱਛੇ ਧੱਕ ਦਿੱਤਾ। ਅਮਰੀਕਾ ਨੂੰ ਹੁਣ ਜਿੱਤ ਲਈ ਸਿਰਫ ਸਾਢੇ 3 ਅੰਕਾਂ ਦੀ ਲੋੜ ਹੈ। ਸੰਡੇ ਸਿੰਗਲ ਵਿਚ ਉਸਦੇ ਲਈ ਜਿੱਤ ਤੈਅ ਹੀ ਲੱਗ ਰਹੀ ਹੈ ਜਦਕਿ ਯੂਰਪ ਨੂੰ ਜਿੱਤ ਲਈ ਲਗਭਗ ਸਾਰੇ ਮੁਕਾਬਲੇ ਜਿੱਤਣੇ ਪੈਣਗੇ।

ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ

PunjabKesari
ਸ਼ਨੀਵਾਰ ਸਵੇਰੇ ਫੋਰ ਸਮਸ ਦੇ ਮੁਕਾਬਲੇ
ਪਹਿਲਾ ਮੈਚ- ਬਰੂਕ ਕੋਏਪਕਾ, ਡੈਨੀਅਲ ਬਰਡਰ ਬਨਾਮ ਜਾਨ ਰਾਗਾ, ਸਰਜੀਓ ਗਾਰਸੀਆ।
ਅਮਰੀਕਾ ਨੇ 5 ਬਰਡੀਆ ਖੇਡੀਆਂ ਜਦਕਿ ਯੂਰਪ ਟੀਮ ਨੇ ਵੀ 5 (ਇੰਗਲੈਂਡ ਜਿੱਤਿਆ)।
ਦੂਜਾ ਮੈਚ- ਡਸਟਿਨ ਜਾਨਸਨ, ਕੌਲਿਨ ਮੋਰੀਕਾਵਾ ਬਨਾਮ ਪਾਲ ਕੈਸੀ, ਟੀ ਹਟਨ ਅਮਰੀਕਾ ਦੀ ਵਾਪਸੀ, 7 ਬਰਡੀਆਂ ਖੇਡੀਆਂ ਜਦਕਿ ਯੂਰਪ ਦੀ ਟੀਮ ਨੇ 5 (ਅਮਰੀਕਾ ਜਿੱਤਿਆ)।
ਤੀਜਾ ਮੈਚ- ਜਸਟਿਨ ਥਾਮਸ, ਜੌਰਡਨ ਸਪੀਥ ਬਨਾਮ ਵੀ. ਹਾਵਲੈਂਡ ਵੀ. ਵਿਸਬਰਜਰ ਅਮਰੀਕਾ ਦੀ ਲੀਡ ਬਣੀ, 7 ਬਰਡੀਆਂ ਖੇਡੀਆਂ ਜਦਕਿ ਯੂਰਪ ਨੇ ਫਿਰ 5 (ਅਮਰੀਕਾ ਜਿੱਤਿਆ)।
ਚੌਥਾ ਮੈਚ- ਜੈਂਡਰ ਸ਼ਾਫੇਲੇ, ਪ੍ਰੈਟਿਕ ਕੈਂਟਲੇ ਬਨਾਮ ਵੀ. ਵੈਸਵੁਡ, ਮੈਥਿਊ ਫਿਟਜ਼ਪੋਟ੍ਰਿਕ ਸਪੇਰ ਦੇ ਸੈਸ਼ਨ ਦੀ ਤੀਜੀ ਜਿੱਤ, 6 ਬਰਡੀਆਂ ਖੇਡੀਆਂ, ਯੂਰਪ ਨੇ 4 (ਅਮਰੀਕਾ ਜਿੱਤਿਆ)।
ਸ਼ਨੀਵਾਰ ਸ਼ਾਮ ਫੋਰ ਬਾਲ ਦੇ ਮੁਕਾਬਲੇ

ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ

PunjabKesari
ਪਹਿਲਾ ਮੈਚ- ਬਰਕੂਮ ਕੋਏਪਕਾ, ਜਾਰਡਨ ਸਪੀਥ ਬਨਾਮ ਜਾਨ ਰਾਹਾ, ਸਰਜੀਓ ਗਾਰਸੀਆ।
ਅਮਰੀਕਾ ਨੇ 5 ਬਰਡੀਆਂ ਖੇਡੀਆਂ ਜਦਕਿ ਯੂਰਪ ਟੀਮ ਨੇ 7 (ਇੰਗਲੈਂਡ ਜਿੱਤਿਆ)।
ਦੂਜਾ ਮੈਚ- ਟਿਮ ਫਿਨਾਓ, ਹੈਰਿਸ ਇੰਗਲਿਸ਼ ਬਨਾਮ ਐੱਸ. ਲਾਵਰੀ. ਟੀ. ਹਟਨ ਅਮਰੀਕਾ ਦੀ ਖਰਾਬ ਖੇਡ, ਯੂਰਪ ਟੀਮ ਨੇ ਵਧੀਆ ਖੇਡ ਦਿਖਾਈ (ਇੰਗਲੈਂਡ ਜਿੱਤਿਆ)।
ਤੀਜਾ ਮੈਚ- ਸਕਾਟੀ ਸ਼ੇਫਲਰ, ਬ੍ਰਾਸਯਨ ਡੀਚੰਬੇਓ ਬਨਾਮ ਟੋਮੀ ਫਲੀਟਵੁਡ, ਵੀ. ਹਾਵਲੈਂਡ।
ਅਮਰੀਕਾ ਗੋਲਫ ਜੋੜੀ ਨੇ 9 ਬਰਡੀਆਂ ਲਾ ਕੇ ਲੀਡ ਹਾਸਲ ਕੀਤੀ (ਅਮਰੀਕਾ ਜਿੱਤਿਆ)।
ਚੌਥਾ ਮੈਚ- ਡਸਟਿਨ ਜਾਨਸਨ, ਕੌਲਿਨ ਮੇਰੀਕਾਵਾ ਬਨਾਮ ਇਯਾਨ ਪਾਲਟਰ, ਰੋਰੀ ਮੈਕਲਾਏ।
ਆਖਰੀ ਮੁਕਾਬਲੇ ਵਿਚ ਅਮਰੀਕੀ ਗੋਲਫਰਾਂ ਦੀਆਂ 7 ਬਰਡੀਆਂ (ਅਮਰੀਕਾ ਜਿੱਤਿਆ, ਲੀਗ 11-5)।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News