ਰੁਤੂਰਾਜ ਦੇ ਸ਼ਾਨਦਾਰ ਸੈਂਕੜੇ ਨਾਲ ਜਿੱਤਿਆ ਭਾਰਤ-ਏ

Thursday, Jun 06, 2019 - 09:26 PM (IST)

ਰੁਤੂਰਾਜ ਦੇ ਸ਼ਾਨਦਾਰ ਸੈਂਕੜੇ ਨਾਲ ਜਿੱਤਿਆ ਭਾਰਤ-ਏ

ਬੇਲਾਗਾਵੀ— ਓਪਨਰ ਰੁਤੂਰਾਜ ਗਾਇਕਵਾੜ ਦੀਆਂ ਅਜੇਤੂ 187 ਦੌੜਾਂ ਦੀ ਬਦੌਲਤ ਭਾਰਤ-ਏ ਨੇ ਸ਼੍ਰੀਲੰਕਾ ਨੂੰ ਮੀਂਹ ਪ੍ਰਭਾਵਿਤ ਪਹਿਲੇ ਗੈਰ ਅਧਿਕਾਰਤ ਵਨ ਡੇ ਮੈਚ ਵਿਚ ਵੀਰਵਾਰ ਨੂੰ 48 ਦੌੜਾਂ ਨਾਲ ਹਰਾ ਦਿੱਤਾ। 
ਮੀਂਹ ਕਾਰਨ ਮੈਚ ਵਿਚ ਓਵਰਾਂ ਦੀ ਗਿਣਤੀ 42 ਕਰ ਦਿੱਤੀ ਗਈ ਸੀ। ਭਾਰਤ-ਏ ਨੇ ਚਾਰ ਵਿਕਟਾਂ 'ਤੇ 317 ਦੌੜਾਂ ਦਾ ਵੱਡਾ ਸਕੋਰ ਬਣਾਇਆ ਜਦਕਿ ਸ਼੍ਰੀਲੰਕਾਈ ਟੀਮ 6 ਵਿਕਟਾਂ 'ਤੇ 269 ਦੌੜਾਂ ਹੀ ਬਣਾ ਸਕੀ। ਭਾਰਤ-ਏ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ-ਏ ਤੋਂ ਦੋ ਟੈਸਟਾਂ ਦੀ ਸੀਰੀਜ਼ 2-0 ਨਾ ਜਿੱਤੀ ਸੀ। ਗਾਇਕਵਾੜ ਨੇ ਸਿਰਫ 136 ਗੇਂਦਾਂ 'ਤੇ 26 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 187 ਦੌੜਾਂ ਦੀ ਪਾਰੀ ਖੇਡੀ।


author

Gurdeep Singh

Content Editor

Related News