ਰੂਸ ਦੇ ਖਿਡਾਰੀਆਂ ਨੂੰ ਵੱਡਾ ਝਟਕਾ, ਵਿਸ਼ਵ ਕੱਪ 'ਚ ਸ਼ਾਮਲ ਨਹੀਂ ਹੋ ਸਕੇਗੀ ਬਾਸਕਟਬਾਲ ਟੀਮ

Thursday, May 19, 2022 - 03:40 PM (IST)

ਰੂਸ ਦੇ ਖਿਡਾਰੀਆਂ ਨੂੰ ਵੱਡਾ ਝਟਕਾ, ਵਿਸ਼ਵ ਕੱਪ 'ਚ ਸ਼ਾਮਲ ਨਹੀਂ ਹੋ ਸਕੇਗੀ ਬਾਸਕਟਬਾਲ ਟੀਮ

ਮਾਸਕੋ (ਏਜੰਸੀ)- ਰੂਸ ਦੀ ਮਹਿਲਾ ਬਾਸਕਟਬਾਲ ਟੀਮ ਨੂੰ 2022 ਵਿਸ਼ਵ ਕੱਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਰਸ਼ ਟੀਮ ਨੂੰ 2023 ਵਿਸ਼ਵ ਕੱਪ ਦੇ ਕੁਆਲੀਫਾਇੰਗ ਮੈਚਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਦੀ ਮਹਿਲਾ ਬਾਸਕਟਬਾਲ ਟੀਮ ਆਸਟ੍ਰੇਲੀਆ ਵਿਚ 22 ਸਤੰਬਰ ਤੋਂ 1 ਅਕਤੂਬਰ ਦਰਮਿਆਨ ਹੋਣ ਵਾਲੇ 2022 ਵਿਸ਼ਵ ਕੱਪ ਦੇ ਅੰਤਿਮ ਭਾਗੀਦਾਰਾਂ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ: ਪੋਸ਼ਾਕ ਉੱਤੇ ‘ਜੰਗ ਦੇ ਸਮਰਥਨ’ ਵਾਲਾ ਚਿੰਨ੍ਹ ਲਾਉਣ 'ਤੇ ਰੂਸ ਦੇ ਜਿਮਨਾਸਟ ਖ਼ਿਲਾਫ਼ ਸਖ਼ਤ ਕਾਰਵਾਈ

ਫੀਬਾ ਨੇ ਇਕ ਬਿਆਨ ਵਿਚ ਕਿਹਾ ਕਿ ਰੂਸ ਦੀ ਜਗ੍ਹਾ ਪਿਊਰਟੋ ਰਿਕੋ ਨੂੰ ਦਿੱਤੀ ਜਾਵੇਗੀ। ਦੂਜੇ ਪਾਸੇ ਰੂਸ ਅਤੇ ਬੇਲਾਰੂਸ ਪੁਰਸ਼ ਬਾਸਕਟਬਾਲ ਟੀਮਾਂ ਦੇ 2023 ਵਿਸ਼ਵ ਕੱਪ ਕੁਆਲੀਫਿਕੇਸ਼ਨ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਦੋਵੇਂ ਟੀਮਾਂ ਆਖ਼ਰੀ ਭਾਗ ਵਿਚ ਹਿੱਸਾ ਲੈ ਸਕਣਗੀਆਂ। ਫੀਬਾ ਨੇ ਰੂਸ ਅਤੇ ਬੇਲਾਰੂਸ ਵਿਚ ਕੋਈ ਮੁਕਾਬਲਾ ਨਾ ਕਰਾਉਣ ਦੀ ਪੀਬੰਦੀ ਵੀ ਜਾਰੀ ਰੱਖੀ ਹੈ। ਨਾਲ ਹੀ ਫੀਬਾ ਨੇ ਰੂਸੀ ਟੀਮਾਂ ਨੂੰ ਫੀਬਾ ਅੰਡਰ-17 ਮਹਿਲਾ ਵਿਸ਼ਵ ਕੱਪ 2022, ਫੀਬਾ 333 ਵਿਸ਼ਵ ਕੱਪ 2022 ਅਤੇ ਫੀਬਾ 333 ਯੂਰਪ ਕੱਪ 2022 ਵਿਚ ਹਿੱਸਾ ਲੈਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਹੁਣ ਇਹ ਸਟਾਰ ਕ੍ਰਿਕਟਰ ਕਰਨ ਜਾ ਰਿਹੈ ਬਾਲੀਵੁੱਡ 'ਚ ਡੈਬਿਊ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News