ਰੂਸ ਪੈਰਾਲਿੰਪਿਕ ਤੋਂ ਪਾਬੰਦੀਸ਼ੁਦਾ

01/30/2018 10:37:27 AM

ਬੋਨ, (ਬਿਊਰੋ)— ਰੂਸੀ ਟੀਮ ਨੂੰ ਪਯੋਂਗਯਾਂਗ 'ਚ ਹੋਣ ਵਾਲੀਆਂ ਪੈਰਾਲਿੰਪਿਕ ਵਿੰਟਰ ਖੇਡਾਂ ਤੋਂ ਪਾਬੰਦੀਸ਼ੁਦਾ ਕੀਤਾ ਜਾਵੇਗਾ ਪਰ ਖਿਡਾਰੀਆਂ ਨੂੰ ਨਿੱਜੀ ਤੌਰ 'ਤੇ ਬਦਲਵੇਂ ਝੰਡੇ ਹੇਠ ਖੇਡਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕੌਮਾਂਤਰੀ ਓਲੰਪਿਕ ਕਮੇਟੀ ਨੇ ਅੱਜ ਇਹ ਜਾਣਕਾਰੀ ਦਿੱਤੀ।  
ਅਗਲੇ ਮਹੀਨੇ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਵਿਚ ਕਿਸੇ ਵੀ ਰੂਸੀ ਖਿਡਾਰੀ ਦੀ ਹਿੱਸੇਦਾਰੀ ਨੂੰ ਲੈ ਕੇ ਇਸ ਤਰ੍ਹਾਂ ਦਾ ਕਰਾਰ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਤੋਂ ਬਾਅਦ ਹੀ ਪੈਰਾਲਿੰਪਿਕ ਖੇਡਾਂ ਹੋਣਗੀਆਂ। ਰੂਸ ਨੂੰ ਆਈ. ਪੀ. ਸੀ. ਨੇ ਅਗਸਤ 2016 ਵਿਚ ਸਰਕਾਰ ਸਪਾਂਸਰ ਡੋਪਿੰਗ ਦਾ ਖੁਲਾਸਾ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ। 


Related News