ਏਥਨਜ਼ ਆਫ ਈਸਟ ਇੰਟਰਨੈਸ਼ਨਲ ਸ਼ਤਰੰਜ ''ਚ ਰੂਸ ਦੇ ਪਾਵੇਲ ਨੇ ਬਣਾਈ ਸਿੰਗਲ ਬੜ੍ਹਤ

Friday, Aug 16, 2019 - 07:59 PM (IST)

ਏਥਨਜ਼ ਆਫ ਈਸਟ ਇੰਟਰਨੈਸ਼ਨਲ ਸ਼ਤਰੰਜ ''ਚ ਰੂਸ ਦੇ ਪਾਵੇਲ ਨੇ ਬਣਾਈ ਸਿੰਗਲ ਬੜ੍ਹਤ

ਮਦੁਰੈ (ਤਾਮਿਲਨਾਡੂ) (ਨਿਕਲੇਸ਼ ਜੈਨ)— ਅਖਿਲ ਭਾਰਤੀ ਸ਼ਤਰੰਜ ਮਹਾਸੰਘ ਵਲੋਂ ਆਯੋਜਿਤ 11 ਦੇਸ਼ਾਂ ਦੇ 180 ਖਿਡਾਰੀਆਂ ਵਿਚਾਲੇ ਚੱਲ ਰਹੇ ਏਥਨਜ਼ ਆਫ ਈਸਟ ਇੰਟਰਨੈਸ਼ਨਲ ਸ਼ਤਰੰਜ ਦੇ 8ਵੇਂ ਰਾਊਂਡ ਤੋਂ ਬਾਅਦ ਰੂਸ ਦਾ ਸਿਮਰਨੋਵ ਪਾਵੇਲ 7 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਪਹੁੰਚ ਗਿਆ ਹੈ। ਉਸ ਨੇ ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਨੂੰ ਹਰਾਉਂਦਿਆਂ ਖਿਤਾਬ ਵੱਲ ਕਦਮ ਵਧਾ ਦਿੱਤੇ ਹਨ। ਇਸ ਹਾਰ ਦੇ ਨਾਲ ਅਭਿਜੀਤ 6 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਹਾਲਾਂਕਿ ਭਾਰਤ ਦੇ 2 ਹੋਰ ਖਿਡਾਰੀ ਐੱਮ. ਆਰ. ਵੈਂਕਟੇਸ਼ ਨੇ ਚਿਲੀ ਦੇ ਰੋਡ੍ਰਿਗੋ ਸਕੋਰਡਰ ਨਾਲ ਤੇ ਸ਼ਾਯਾਂਤਨ ਦਾਸ ਨੇ ਯੂਕ੍ਰੇਨ ਦੇ ਐਡਮ ਤੁਖੇਵ ਨਾਲ ਡਰਾਅ ਖੇਡਦੇ ਹੋਏ 6.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ।


author

Gurdeep Singh

Content Editor

Related News