ਆਂਦਰੇ ਰਸੇਲ ਨਹੀਂ ਬਲਕਿ ਇਸ ਬੱਲੇਬਾਜ਼ ਦੇ ਨਾਂ ਹੈ ਪਾਰੀ ''ਚ ਸਭ ਤੋਂ ਤੇਜ਼ ਸਟਰਾਈਕ ਰੇਟ ਦਾ ਰਿਕਾਰਡ

Monday, Apr 22, 2019 - 04:30 AM (IST)

ਆਂਦਰੇ ਰਸੇਲ ਨਹੀਂ ਬਲਕਿ ਇਸ ਬੱਲੇਬਾਜ਼ ਦੇ ਨਾਂ ਹੈ ਪਾਰੀ ''ਚ ਸਭ ਤੋਂ ਤੇਜ਼ ਸਟਰਾਈਕ ਰੇਟ ਦਾ ਰਿਕਾਰਡ

ਜਲੰਧਰ— ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਆਲਰਾਊਂਡਰ ਭਾਵੇ ਹੀ ਸੀਜ਼ਨ 'ਚ 41 ਛੱਕੇ ਲਗਾ ਕੇ ਪਹਿਲੇ ਨੰਬਰ 'ਤੇ ਬਣੇ ਹੋਏ ਹਨ ਪਰ ਸੀਜ਼ਨ ਦੀ ਇਕ ਪਾਰੀ 'ਚ ਵੈੱਸਟ ਸਟਰਾਈਕ ਰੇਟ ਦੇ ਰਿਕਾਰਡ ਨੂੰ ਉਹ ਹੁਣ ਵੀ ਨਹੀਂ ਤੋੜ ਸਕੇ ਹਨ। ਇਹ ਰਿਕਾਰਡ ਹੈ ਰਾਜਸਥਾਨ ਦੇ ਆਲਰਾਊਂਡਰ ਸਟੁਅਰਟ ਬਿੰਨੀ ਦੇ ਨਾਂ 'ਤੇ। 3 ਮੈਚ ਖੇਡ ਚੁੱਕੇ ਬਿੰਨੀ ਭਾਵੇ ਹੀ 40 ਦੌੜਾਂ ਬਣਾ ਸਕੇ ਹਨ ਪਰ ਇਸ ਦੌਰਾਨ ਉਸਦਾ ਸਟਰਾਈਕ ਰੇਟ 266.66 ਚੱਲ ਰਿਹਾ ਹੈ।

PunjabKesari

ਦੇਖੋਂ ਸਭ ਤੋਂ ਵੈੱਸਟ ਸਟਰਾਈਕ ਰੇਟ ਵਾਲੇ ਬੱਲੇਬਾਜ਼
217.77 ਆਂਦਰੇ ਰਸੇਲ, ਕੋਲਕਾਤਾ ਨਾਈਟ ਰਾਈਡਰਜ਼
189.76 ਹਾਰਦਿਕ ਪੰਡਯਾ, ਮੁੰਬਈ ਇੰਡੀਅਨਜ਼
175.67 ਕੈਰੋਨ ਪੋਲਾਰਡ, ਮੁੰਬਈ ਇੰਡੀਅਨਜ਼
169.64 ਮੋਇਨ ਅਲੀ, ਰਾਇਲ ਚੈਲੰਜਰਜ਼ ਬੈਂਗਲੁਰੂ
169.23 ਸੁਨੀਲ ਨੇਰੇਨ, ਕੋਲਕਾਤਾ ਨਾਈਟ ਰਾਈਡਰਜ਼
90 ਮੈਚ ਖੇਡ ਚੁੱਕੇ ਹਨ ਬਿੰਨੀ

PunjabKesari
ਸਟੁਅਰਟ ਬਿੰਨੀ ਭਾਵੇ ਹੀ ਬਤੌਰ ਆਲਰਾਊਂਡਰ ਟੀਮਾਂ 'ਚ ਸ਼ਾਮਲ ਹੁੰਦੇ ਰਹਿੰਦੇ ਹਨ ਪਰ ਜੇਕਰ ਨਜ਼ਰ ਉਨ੍ਹਾਂ ਦੇ ਰਿਕਾਰਡ 'ਤੇ ਮਾਰੀਏ ਤਾਂ ਜ਼ਿਆਦਾ ਵਧੀਆ ਨਹੀਂ ਹੈ। 90 ਮੈਚ ਖੇਡ ਚੁੱਕੇ ਬਿੰਨੀ ਦੇ ਨਾਂ 'ਤੇ 20 ਦੀ ਔਸਤ ਨਾਲ 850 ਦੌੜਾਂ ਦਰਜ ਹਨ। ਇਸ ਦੇ ਨਾਲ ਹੀ 22 ਵਿਕਟਾਂ ਵੀ ਉਨ੍ਹਾਂ ਦੇ ਨਾਂ ਹਨ। ਆਈ. ਪੀ .ਐੱਲ. 'ਚ ਇੰਨ੍ਹੇ ਮੈਚ ਖੇਡਣ ਦੇ ਬਾਵਜੂਦ ਉਸਦਾ ਪ੍ਰਦਰਸ਼ਨ ਔਸਤ ਰਿਹਾ ਹੈ। ਹਾਲਾਂਕਿ ਬੀਤੇ ਦਿਨੀਂ ਬਿੰਨੀ ਨੇ ਪੰਜਾਬ ਵਿਰੁੱਧ 3 ਛੱਕੇ ਤੇ 2 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾ ਕੇ ਸਭ ਦਾ ਦਿਲ ਜਿੱਤ ਲਿਆ ਸੀ।
ਬਿੰਨੀ ਦੀ ਪਤਨੀ ਹੈ ਬਹੁਤ ਖੂਬਸੂਰਤ

PunjabKesariPunjabKesariPunjabKesari


author

Gurdeep Singh

Content Editor

Related News