ਆਈ. ਪੀ. ਐੱਲ. ''ਚ ਦੋਹਰਾ ਸੈਂਕੜਾ ਲਾ ਸਕਦੈ ਰਸੇਲ : ਹਸੀ

Monday, Sep 07, 2020 - 08:22 PM (IST)

ਆਈ. ਪੀ. ਐੱਲ. ''ਚ ਦੋਹਰਾ ਸੈਂਕੜਾ ਲਾ ਸਕਦੈ ਰਸੇਲ : ਹਸੀ

ਆਬੂ ਧਾਬੀ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਟੀਮ ਦੇ ਮੇਂਟਰ ਡੇਵਿਡ ਹਸੀ ਦਾ ਮੰਨਣਾ ਹੈ ਕਿ ਟੀਮ ਦਾ ਸਟਾਰ ਆਲਰਾਊਂਡਰ ਆਂਦ੍ਰੇ ਰਸੇਲ ਜੇਕਰ ਨੰਬਰ 3 'ਤੇ ਬੱਲੇਬਾਜ਼ੀ ਕਰਨ ਆਉਂਦਾ ਹੈ ਤਾਂ ਉਹ ਆਈ. ਪੀ. ਐੱਲ. ਵਿਚ ਦੋਹਰਾ ਸੈਂਕੜਾ ਵੀ ਲਾ ਸਕਦਾ ਹੈ। ਰਸੇਲ ਕੇ. ਕੇ. ਆਰ. ਦੇ ਮਹੱਤਵਪੂਰਣ ਖਿਡਾਰੀਆਂ ਵਿਚੋਂ ਇਕ ਹੈ ਤੇ ਉਸ ਨੇ ਟੀਮ ਲਈ ਕਈ ਮੈਚ ਜੇਤੂ ਪਾਰੀਆਂ ਖੇਡੀਆਂ ਹਨ। ਆਈ. ਪੀ. ਐੱਲ. ਦੀ ਸ਼ੁਰੂਆਤ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਹੋਣੀ ਹੈ।

PunjabKesari
ਹਸੀ ਤੋਂ ਪ੍ਰੈੱਸ ਕਾਨਫਰੰਸ ਵਿਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਰਸੇਲ ਆਈ. ਪੀ. ਐੱਲ. ਵਿਚ ਚੋਟੀ ਕ੍ਰਮ ਵਿਚ ਬੱਲੇਬਾਜ਼ੀ ਕਰਨ ਉਤਰ ਸਕਦਾ ਹੈ, ਇਸ 'ਤੇ ਉਸ ਨੇ ਕਿਹਾ, ''ਹਾਂ, ਕਿਉਂ ਨਹੀਂ। ਜੇਕਰ ਇਸ ਨਾਲ ਟੀਮ ਨੂੰ ਫਾਇਦਾ ਹੁੰਦਾ ਹੈ ਅਤੇ ਅਸੀਂ ਮੈਚ ਜਿੱਤ ਸਕਦੇ ਹਾਂ ਤਾਂ ਅਜਿਹਾ ਕਰਨ ਵਿਚ ਕੋਈ ਦਿਕਤ ਨਹੀਂ ਹੈ। ਜੇਕਰ ਰਸੇਲ ਨੰਬਰ ਤਿੰਨ 'ਤੇ ਉਤਰਦਾ ਹੈ ਤੇ 60 ਗੇਂਦਾਂ ਖੇਡਦਾ ਹੈ ਤਾਂ ਉਹ ਸ਼ਾਇਦ ਦੋਹਰਾ ਸੈਂਕੜਾ ਲਾ ਦੇਵੇ। ਰਸੇਲ ਦੇ ਰਹਿੰਦੇ ਕੁਝ ਵੀ ਮੁਮਕਿਨ ਹੈ। ਉਹ ਟੀਮ ਦੇ ਮਜ਼ਬੂਤ ਖਿਡਾਰੀਆਂ ਵਿਚੋਂ ਇਕ ਹੈ।'

PunjabKesari


author

Gurdeep Singh

Content Editor

Related News