ਮਾਂ ਬੇਰੋਜ਼ਗਾਰ ਤੇ ਪਿਤਾ ਨੂੰ ਅਧਰੰਗ, 2 ਸਮੇਂ ਦੇ ਖਾਣੇ ਲਈ ਸੰਘਰਸ਼ ਕਰ ਰਹੀ ਹੈ ਦੌੜਾਕ ਪ੍ਰਾਜਕਤਾ

5/14/2020 1:59:18 PM

ਸਪੋਰਟਸ ਡੈਸਕ : ਨਾਗਪੁਰ ਦੀ ਦੌੜਾਕ ਪ੍ਰਾਜਕਤਾ ਗੋਡਬੋਲੇ ਨੂੰ ਰੋਟੀ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੂੰ ਨਹੀਂ ਪਤਾ ਕਿ ਅਗਲੇ ਸਮੇਂ ਖਾਣਾ ਮਿਲੇਗਾ ਜਾਂ ਨਹੀਂ। ਲਾਕਡਾਊਨ ਕਾਰਨ ਉਸ ਦੀ ਮਾਂ ਬੋਰੇਜ਼ਗਾਰ ਹੈ ਜਦਕਿ ਪਿਤਾ ਨੂੰ ਕੁਝ ਸਮੇਂ ਪਹਿਲਾ ਅਧਰੰਗ ਹੋਇਆ ਸੀ। 24 ਸਾਲਾ ਪ੍ਰਾਜਕਤਾ ਨਾਗਪੁਰ ਵਿਚ ਸਿਰਾਸਪੇਠ ਝੋਂਪੜੀ ਵਿਚ ਮਾਤਾ-ਪਿਤਾ ਨਾਲ ਰਹਿੰਦੀ ਹੈ। ਉਸ ਨੇ 2019 ਵਿਚ ਇਟਲੀ ਵਿਚ ਯੁਨੀਵਰਸਿਟੀ ਖੇਡਾਂ ਦੀ 5000 ਮੀਟਰ ਦੌੜ ਵਿਚ ਨੁਮਾਇੰਦਗੀ ਕੀਤੀ ਸੀ। ਉਸ ਨੇ 18:23.92 ਸੈਕੰਡ ਦਾ ਸਮਾਂ ਕੱਢਿਆ ਸੀ ਪਰ ਉਹ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। 

PunjabKesari

ਸਾਲ ਦੇ ਸ਼ੁਰੂ ਵਿਚ ਟਾਟਾ ਸਟੀਲ ਭੁਵਨੇਸ਼ਵਰ ਹਾਫ ਮੈਰਾਥਨ ਵਿਚ 1:33.05 ਸੈਕੰਡ ਦੇ ਸਮੇਂ ਦੇ ਨਾਲ ਦੂਜੇ ਸਥਾਨ 'ਤੇ ਰਹੀ ਸੀ। ਉਸ ਦੇ ਪਿਤਾ ਵਿਲਾਸ ਗੋਡਬੋਲੇ ਪਹਿਲਾਂ ਸਿਕਓਰਿਟੀ ਦਾ ਕੰ ਕਰਦੇ ਸੀ ਪਰ ਉਹ ਇਕ ਦੁਰਘਨਾ ਤੋਂ ਬਾਅਦ ਅਧਰੰਗ ਦਾ ਸ਼ਿਕਾਰ ਹੋ ਗਏ। ਪ੍ਰਾਜਕਤਾ ਦੀ ਮਾਂ ਅਰੁਣਾ ਖਾਣਾ ਬਣਾਉਣ ਦਾ ਕੰਮ ਕਰ ਕੇ 5000-6000 ਰੁਪਏ ਮਹੀਨਾ ਕਮਾਉਂਦੀ ਸੀ। ਇਸ ਨਾਲ ਉਸ ਦਾ ਘਰ ਚਲਦਾ ਸੀ ਪਰ ਲਾਕਡਊਨ ਦੀ ਵਜ੍ਹਾ ਨਾਲ ਵਿਆਹ ਨਹੀਂ ਹੋ ਰਹੇ ਤਾਂ ਉਨ੍ਹਾਂ ਨੂੰ 2 ਜਣਿਆਂ ਦੇ ਖਾਣੇ ਦਾ ਬੰਦੋਬਸਤ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਲਾਕਡਾਊਨ ਨੇ ਕੀਤਾ ਬਰਬਾਦ
PunjabKesari

ਪ੍ਰਾਜਕਤਾ ਨੇ ਕਿਹਾ ਕਿ ਅਸੀਂ ਲੋਕਾਂ ਦੀ ਮਦਦ 'ਤੇ ਨਿਰਭਰ ਹਾਂ। ਉਹ ਸਾਨੂੰ ਚੌਲ, ਦਾਲ ਅਤੇ ਹੋਰ ਚੀਜ਼ਾ ਦੇ ਜਾਂਦੇ ਹਨ। ਇਸ ਲਈ ਸਾਡੇ ਕੋਲ 2-3 ਦਿਨ ਲਈ ਖਾਣੇ ਲਈ ਕੁਝ ਹੁੰਦਾ ਹੈ ਪਰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਸਾਡੇ ਲਈ ਇਹ ਲਾਕਡਾਊਨ ਕਾਫੀ ਕਰੂਰ ਸਾਬਤ ਹੋ ਰਿਹਾ ਹੈ। ਮੈਂ ਟ੍ਰੇਨਿੰਗ ਦੇ ਬਾਰੇ ਸੋਚ ਵੀ ਨਹੀਂ ਰਹੀ ਹਾਂ ਕਿਉਂਕਿ ਮੈਂ ਨਹੀਂ ਜਾਣਦੀ ਕਿ ਇਨ੍ਹਾਂ ਹਾਲਾਤਾਂ ਵਿਚ ਕਿਵੇਂ ਜਿਉਂਦੀ ਰਹਾਂਗੀ।


Ranjit

Content Editor Ranjit