ਇਸ ਕ੍ਰਿਕਟ ਨੇ ਬਣਾਇਆ ਸੀ ਦਾਦੀ ਦੀ ਮੌਤ ਦਾ ਬਹਾਨਾ, ਸੜਕ ਹਾਦਸੇ ''ਚ ਹੋਈ ਮੌਤ
Monday, Jul 23, 2018 - 11:44 AM (IST)
ਨਵੀਂ ਦਿੱਲੀ—ਕ੍ਰਿਕਟ ਇਤਿਹਾਸ 'ਚ ਕਈ ਅਜਿਹੇ ਵੱਡੇ ਖਿਡਾਰੀ ਹੋਏ ਹਨ ਜੋ ਬਹੁਤ ਪ੍ਰਤੀਭਾਸ਼ਾਲੀ ਸਨ ਪਰ ਉਹ ਅਨੁਸ਼ਾਸਨ 'ਚ ਨਹੀਂ ਰਹਿੰਦੇ ਸਨ ਅਤੇ ਜਿਸ ਵਜ੍ਹਾ ਨਾਲ ਉਨ੍ਹਾਂ ਦਾ ਕਰੀਅਰ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਅਜਿਹੇ ਹੀ ਇਕ ਕ੍ਰਿਕਟਰ ਸਨ ਵੈਸਟਇੰਡੀਜ਼ ਦੇ ਬੱਲੇਬਾਜ਼ ਰੋਨਾਕੋ ਮੋਟਰਨ, ਜਿਨ੍ਹਾਂ ਦੀ ਸਾਲ 2012 'ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਰੁਨਾਕੋ ਮੋਟਰਨ ਨੂੰ ਵੈਸਟਇੰਡੀਜ਼ ਦੇ ਚੰਗੇ ਬੱਲੇਬਾਜ਼ਾਂ 'ਚੋਂ ਇਕ ਮੰਨਿਆ ਜਾਂਦਾ ਸੀ ਪਰ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਅਜਿਹੀਆਂ ਹਰਕਤਾਂ ਕੀਤੀਆਂ ਜੋ ਸਾਰਿਆਂ ਨੂੰ ਹੈਰਾਨ ਕਰ ਦੇਣਗੀਆਂ।
ਰੁਨਾਕੋ ਮੋਰਟਨ ਬਹੁਤ ਹੀ ਅਨੁਸ਼ਾਸਨਹੀਨ ਸਨ। ਸਾਲ 2001 'ਚ ਉਨ੍ਹਾਂ ਨੂੰ ਅਨੁਸ਼ਾਨੀ ਕਾਰਵਾਈ ਦੇ ਤਹਿਤ ਵੈਸਟਇੰਡੀਜ਼ ਕ੍ਰਿਕਟ ਅਕੈਡਮੀ ਤੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ ਅਗਲੇ ਹੀ ਸਾਲ ਉਨ੍ਹਾਂ ਦੀ ਵੈਸਟਇੰਡੀਜ਼ ਦੀ ਟੀਮ 'ਚ ਵਾਪਸੀ ਹੋ ਗਈ ਸੀ। ਇਸ ਤੋਂ ਬਾਅਦ ਰੁਨਾਕੋ ਮੋਰਟਨ ਨੇ 2002 ਆਈ.ਸੀ.ਸੀ. ਚੈਂਪੀਅਨਜ਼ ਟ੍ਰਾਫੀ ਦੌਰਾਨ ਆਪਣੀ ਦਾਦੀ ਦੇ ਮਰਨ ਦਾ ਝੂਠ ਬੋਲਿਆ। ਜਿਸਦੇ ਬਾਅਦ ਚੋਣਕਾਰਾਂ ਨੇ ਉਨ੍ਹਾਂ ਨੂੰ ਟੀਮ ਤੋਂ ਫਿਰ ਕੱਢ ਦਿੱਤਾ। ਸਾਲ 2004 'ਚ ਉਹ ਇਕ ਚਾਕੂ ਮਾਰਨ ਦੀ ਘਟਨਾ 'ਚ ਗ੍ਰਿਫਤਾਰ ਹੋਏ, ਹਾਲਾਂਕਿ ਉਨ੍ਹਾਂ 'ਤੇ ਲੱਗੇ ਦੋਸ਼ ਸਾਬਤ ਨਹੀਂ ਹੋਏ।
ਰੁਨਾਕੋ ਮੋਟਰਨ ਜਦੋਂ 33 ਸਾਲ ਦੇ ਸਨ ਤਾਂ ਉਨ੍ਹਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। 2012 'ਚ ਰੁਨਾਕੋ ਮੋਰਟਨ ਤ੍ਰਿਰਨੀਦਾਦ 'ਚ ਮੈਚ ਖੇਡਣ ਤੋਂ ਬਾਅਦ ਆਪਣੇ ਘਰ ਜਾ ਰਹੇ ਸਨ। ਇਸੇ ਵਿਚਕਾਰ ਉਨ੍ਹਾਂ ਦੀ ਗੱਡੀ ਹਾਈਵੇ 'ਤੇ ਇਕ ਖੰਭੇ ਨਾਲ ਟਕਰਾ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਰੁਨਾਕੋ ਮੋਰਟਨ ਨੇ ਵੈਸਟਇੰਡੀਜ਼ ਦੇ ਲਈ 15 ਟੈਸਟ ਅਤੇ 56 ਵਨ ਡੇ ਮੈਚ ਖੇਡੇ ਸਨ। ਟੈਸਟ 'ਚ ਉਨ੍ਹਾਂ ਨੇ 22.03 ਦੀ ਔਸਤ ਨਾਲ 573 ਦੌੜਾਂ ਬਣਾਈਆਂ। ਜਦਕਿ ਵਨ ਡੇ 'ਚ ਮੋਰਟਨ ਦੇ ਨਾਂ 33.75 ਦੀ ਔਸਤ ਨਾਲ 1519 ਦੌੜਾਂ ਬਣਾਈਆਂ।
