ਰਾਸ਼ਟਰਮੰਡਲ ਖੇਡਾਂ ''ਚ ਹਿੱਸਾ ਨਹੀਂ ਲੈਣਗੇ ਰੂਦਿਸ਼ਾ-ਕਿਪ੍ਰੋਪ

02/15/2018 2:51:02 AM

ਨੈਰੋਬੀ- ਕੀਨੀਆ ਦੀ 800 ਮੀਟਰ ਓਲੰਪਿਕ ਚੈਂਪੀਅਨ ਤੇ ਵਿਸ਼ਵ ਰਿਕਾਰਡਧਾਰੀ ਡੇਵਿਡ ਰੂਦਿਸ਼ਾ ਅਤੇ 2 ਵਾਰ 1500 ਮੀਟਰ 'ਚ ਓਲੰਪਿਕ ਚੈਂਪੀਅਨ ਏਸਬੇਲ ਕਿਪ੍ਰੋਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਚੋਣ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਟੀਮ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਨੈਰੋਬੀ 'ਚ ਸ਼ਨੀਵਾਰ ਨੂੰ ਹੋਣ ਵਾਲੇ ਇਕ ਦਿਨ ਦੇ ਟ੍ਰਾਇਲ 'ਚ ਕੁਲ 170 ਐਥਲੀਟਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ 'ਚ ਚੋਟੀ ਦੇ 3 ਐਥਲੀਟ 4 ਤੋਂ 15 ਅਪ੍ਰੈਲ ਤਕ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਸਿੱਧੇ ਕੁਆਲੀਫਾਈ ਕਰ ਲੈਣਗੇ। ਕੀਨੀਆਈ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਦਿਸ਼ਾ ਅਤੇ ਕਿਪ੍ਰੋਪ ਨੇ ਮਈ 'ਚ ਦੋਹਾ ਵਿਚ ਹੋਣ ਵਾਲੀ ਡਾਇਮੰਡ ਲੀਗ ਦੀ ਤਿਆਰੀ ਲਈ ਇਹ ਫੈਸਲਾ ਕੀਤਾ ਹੈ।


Related News