ਆਰ. ਐੱਸ. ਪੀ. ਬੀ. ਨੇ ਜਿੱਤਿਆ ਸੀਨੀਅਰ ਹਾਕੀ ਰਾਸ਼ਟਰੀ ਖਿਤਾਬ

02/12/2018 2:45:56 AM

ਰਾਂਚੀ— ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰ. ਐੱਸ. ਪੀ. ਬੀ.)  ਨੇ ਫਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-0 ਨਾਲ ਹਰਾ ਕੇ 8ਵਾਂ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਖਿਤਾਬ ਆਪਣੇ ਨਾਂ ਕਰ ਲਿਆ।  ਆਰ. ਐੱਸ. ਪੀ. ਬੀ. ਲਈ ਪਹਿਲਾ ਗੋਲ ਤੀਜੇ ਕੁਆਰਟਰ ਵਿਚ  ਵੰਦਨਾ ਕਟਾਰੀਆ ਨੇ ਕੀਤਾ। 36ਵੇਂ ਮਿੰਟ ਵਿਚ ਹੋਇਆ ਇਹ ਗੋਲ ਫੀਲਡ ਗੋਲ ਸੀ। ਦੋਵੇਂ ਟੀਮਾਂ ਪਹਿਲੇ ਦੋ ਕੁਆਰਟਰ ਤਕ ਕੋਈ ਗੋਲ ਨਹੀਂ ਕਰ ਸਕੀਆਂ ਸਨ। ਵੰਦਨਾ ਨੇ ਫਿਰ 41ਵੇਂ ਮਿੰਟ ਵਿਚ ਇਕ ਹੋਰ ਸ਼ਾਨਦਾਰ ਗੋਲ ਕੀਤਾ।  ਇਸ ਤੋਂ ਬਾਅਦ ਪ੍ਰਿਯੰਕਾ ਵਾਨਖੇੜੇ ਨੇ 43ਵੇਂ ਤੇ ਵੰਦਨਾ ਨੇ 59ਵੇਂ ਮਿੰਟ ਵਿਚ ਟੀਮ ਵਲੋਂ ਚੌਥਾ ਗੋਲ ਕੀਤਾ।


Related News