ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਦੇ ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

05/12/2021 4:33:06 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਦੇ ਪਿਤਾ ਦਾ ਕੋਵਿਡ-19 ਦੇ ਇਨਫ਼ੈਕਸ਼ਨ ਕਾਰਨ ਦਿਹਾਂਤ ਹੋ ਗਿਆ ਹੈ। 2007 ’ਚ ਟੀ-20 ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਆਰ. ਪੀ. ਸਿੰਘ ਨੇ ਟਵੀਟ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ। ਆਰ. ਪੀ. ਸਿੰਘ ਦੇ ਪਿਤਾ ਸ਼ਿਵ ਪ੍ਰਸਾਦ ਸਿੰਘ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਤੇ ਲਖਨਊ ਦੇ ਸਥਾਨਕ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਜਿੱਥੇ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਇਹ ਵੀ ਪੜੋ : ਮੁਹੰਮਦ ਆਮਿਰ ਨੇ PCB ਨੂੰ ਲਿਆ ਲੰਮੇਂ ਹੱਥੀ, ਕਿਹਾ- ਈਸ਼ਾਨ-ਸੂਰਯਕੁਮਾਰ ਦੇ ਡੈਬਿਊ ਤੋਂ ਲੈਣ ਸਬਕ

ਆਰ. ਪੀ. ਸਿੰੰਘ ਨੇ ਟਵੀਟ ਕਰਦੇ ਹੋਏ ਕਿਹਾ, ‘‘ਬਹੁਤ ਹੀ ਦੁਖ ਨਾਲ ਇਹ ਦਸਣਾ ਪੈ ਰਿਹਾ ਹੈ ਕਿ ਮੇਰੇ ਪਿਤਾ ਸ਼ਿਵ ਪ੍ਰਸਾਦ ਸਿੰਘ ਦਾ ਦਿਹਾਂਤ ਹੋ ਗਿਆ ਹੈ। ਕੋਰੋਨਾ ਨਾਲ ਇਨਫ਼ੈਕਟਿਡ ਮੇਰੇ ਪਿਤਾ 12 ਮਈ ਨੂੰ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਮੈਂ ਤੁਹਾਡੇ ਸਾਰਿਆਂ ਤੋਂ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰੋ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਪਾਪਾ, ਓਮ ਨਮਹ ਸ਼ਿਵਾਏ।

ਇਹ ਵੀ ਪੜੋ : WTC: ਇੰਗਲੈਂਡ ’ਚ ਕੋਹਲੀ ਤੋਂ ਇਲਾਵਾ ਸਾਰੇ ਫ਼ੇਲ! ਰੋਹਿਤ ਨੂੰ ਸਿਰਫ਼ ਇਕ ਟੈਸਟ ਮੈਚ ਦਾ ਤਜਰਬਾ

ਇਸ ਤੋਂ ਪਹਿਲਾਂ ਭਾਰਤੀ ਸਪਿਨਰ ਤੇ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਪਿਊਸ਼ ਚਾਵਲਾ ਦੇ ਪਿਤਾ ਦਾ ਵੀ ਕੋਰੋਨਾ ਨਾਲ ਦਿਹਾਂਤ ਹੋ ਗਿਆ ਸੀ। ਜਦਕਿ ਐਤਵਾਰ ਨੂੰ ਸਵੇਰੇ ਰਾਜਸਥਾਨ ਰਾਇਲਜ਼ ਨੇ ਆਪਣੀ ਟੀਮ ’ਚ ਸ਼ਾਮਲ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ ਦੇ ਪਿਤਾ ਦੀ ਕੋਰੋਨਾ ਨਾਲ ਮੌਤ ਦੀ ਪੁਸ਼ਟੀ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 3.48 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਦਕਿ 4205 ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਨਾਲ ਮੌਤ ਹੋ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News