ਰਾਉਰਕੇਲਾ ’ਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

Thursday, Dec 24, 2020 - 07:21 PM (IST)

ਰਾਉਰਕੇਲਾ ’ਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਭੁਵਨੇਸ਼ਵਰ— ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਰਾਉਰਕੇਲਾ ’ਚ ਬਣਾਏ ਜਾਣ ਦਾ ਐਲਾਨ ਕੀਤਾ ਹੈ ਤੇ 20000 ਦਰਸ਼ਕਾਂ ਦੀ ਸਮਰਥਾ ਵਾਲੇ ਇਸ ਸਟੇਡੀਅਮ ’ਚ ਐੱਫ. ਆਈ. ਐੱਚ. ਪੁਰਸ਼ ਵਰਲਡ ਕੱਪ 2023 ਦੇ ਮੈਚ ਖੇਡੇ ਜਾਣਗੇ। ਕਰੀਬ 15 ਏਕੜ ਜ਼ਮੀਨ ’ਤੇ ਫੈਲਿਆ ਇਹ ਸਟੇਡੀਅਮ ਬੀਜੂ ਪਟਨਾਇਕ ਟੈਕਨਾਲੋਜੀ ਯੂਨੀਵਰਸਿਟੀ ਦੇ ਕੰਪਲੈਕਸ ’ਚ ਬਣਾਇਆ ਜਾਵੇਗਾ।

ਪਟਨਾਇਕ ਨੇ ਵੀਡੀਓ ਸੰਦੇਸ਼ ’ਚ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਹੀ ਦਸ ਚੁੱਕੇ ਹਾਂ ਕਿ ਓਡੀਸ਼ਾ ਇਕ ਵਾਰ ਫਿਰ 2023 ਵਰਲਡ ਕੱਪ ਹਾਕੀ ਦਾ ਮੇਜ਼ਬਾਨ ਹੋਵੇਗਾ। ਟੂਰਨਾਮੈਂਟ ਦੇ ਮੈਚ ਭੁਵਨੇਸ਼ਵਰ, ਰਾਊਰਕੇਲਾ ਤੇ ਸੁੰਦਰਗੜ੍ਹ ’ਚ ਖੇਡੇ ਜਾਣਗੇ। ਪਟਨਾਇਕ ਨੇ ਕਿਹਾ ਕਿ ਮੈਂ ਭਾਰਤੀ ਹਾਕੀ ਨੂੰ ਸੁੰਦਰਗੜ੍ਹ ਦੇ ਯੋਗਦਾਨ ਦੇ ਸਨਮਾਨ ਸਰੂਪ ਐਲਾਨ ਕਰਦਾ ਹਾਂ ਕਿ ਅਸੀਂ ਰਾਉਰਕੇਲਾ ’ਚ ਨਵਾਂ ਕੌਮਾਂਤਰੀ ਪੱਧਰ ਦਾ ਸਟੇਡੀਅਮ ਬਣਾਵਾਂਗੇ ਜਿਸ ਦੀ ਦਰਸ਼ਕ ਸਮਰਥਾ 20,000 ਹੋਵੇਗੀ।
ਇਹ ਵੀ ਪੜ੍ਹੋ : ਸ਼ੇਨ ਵਾਰਨ ਨੇ ਕੀਤੀ ਭਵਿੱਖਬਾਣੀ, ਦੂਜੇ ਟੈਸਟ ’ਚ ਭਾਰਤ ਦੀਆਂ ਧੱਜੀਆਂ ਉਡਾ ਦੇਵੇਗੀ ਆਸਟਰੇਲੀਆ

ਉਨ੍ਹਾਂ ਕਿਹਾ ਕਿ ਇਸ ’ਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ ਤੇ ਮੈਨੂੰ ਉਮੀਦ ਹੈ ਕਿ ਇਹ ਹਾਕੀ ਦੇ ਸਰਵਸ੍ਰੇਸ਼ਠ ਸਟੇਡੀਅਮਾਂ ’ਚੋਂ ਇਕ ਹੋਵੇਗਾ। ਹਾਲ ਹੀ ’ਚ ਸੂਬਾ ਸਰਕਾਰ, ਕੌਮਾਂਤਰੀ ਹਾਕੀ ਮਹਾਸੰਘ, ਖੇਡ ਤੇ ਯੁਵਾ ਕਾਰਜ ਮੰਤਰਾਲਾ ਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਟੀਮ ਨੇ ਰਾਉਰਕੇਲਾ ਦਾ ਦੌਰਾ ਕੀਤਾ ਸੀ ਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News