ਨਿਊਜ਼ੀਲੈਂਡ ਦੌਰੇ ਲਈ ਚੇਸ ਨੂੰ ਬਣਾਇਆ ਗਿਆ ਵੈਸਟਇੰਡੀਜ਼ ਟੈਸਟ ਟੀਮ ਦਾ ਉਪ-ਕਪਤਾਨ

Thursday, Nov 12, 2020 - 02:30 PM (IST)

ਨਿਊਜ਼ੀਲੈਂਡ ਦੌਰੇ ਲਈ ਚੇਸ ਨੂੰ ਬਣਾਇਆ ਗਿਆ ਵੈਸਟਇੰਡੀਜ਼ ਟੈਸਟ ਟੀਮ ਦਾ ਉਪ-ਕਪਤਾਨ

ਸੈਂਟ ਜੋਂਸ (ਭਾਸ਼ਾ) : ਵੈਸਟਇੰਡੀਜ਼ ਦੇ ਹਰਫ਼ਨਮੌਲਾ ਰੋਸਟਨ ਚੇਸ ਨੂੰ 27 ਨਵੰਬਰ ਤੋਂ ਸ਼ੁਰੂ ਹੋ ਰਹੇ ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ, ਜਦੋਂਕਿ ਵਿਕਟਕੀਪਰ ਨਿਕੋਲਸ ਪੂਰਨ ਟੀ20 ਟੀਮ ਵਿਚ ਉਪ-ਕਪਤਾਨ ਰਹਿਣਗੇ। ਚੇਸ ਨੇ ਸਲਾਮੀ ਬੱਲੇਬਾਜ਼ ਕਰੇਗ ਬਰੇਥਵੇਟ ਦੀ ਜਗ੍ਹਾ ਲਈ, ਜੋ ਜੁਲਾਈ ਵਿਚ ਇੰਗਲੈਂਡ ਖ਼ਿਲਾਫ਼ ਸੀਰੀਜ਼ ਵਿਚ ਉਪ-ਕਪਤਾਨ ਸਨ। ਉਥੇ ਹੀ 2019 ਵਿਚ ਪਹਿਲੀ ਵਾਰ ਉਪ-ਕਪਤਾਨ ਬਣੇ ਪੂਰਨ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਵੈਸਟਇੰਡੀਜ਼ ਕ੍ਰਿਕਟ ਦੇ ਮੁੱਖ ਚੋਣਕਾਰ ਰੋਜਰ ਹਾਰਪਰ ਨੇ ਕਿਹਾ, 'ਚੇਸ ਕੋਲ ਬੇਹੱਦ ਅਨੁਭਵ ਹੈ ਅਤੇ ਉਹ ਸਾਥੀ ਖਿਡਾਰੀਆਂ ਅਤੇ ਕੋਚਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗਾ। ਕਪਤਾਨ ਜੈਸਨ ਹੋਲਡਰ ਨੂੰ ਮੈਦਾਨ ਅੰਦਰ ਅਤੇ ਬਾਹਰ ਉਸ ਤੋਂ ਕਾਫ਼ੀ ਮਦਦ ਮਿਲੇਗੀ।' ਚੇਸ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ, ਜਦੋਂਕਿ ਆਈ.ਪੀ.ਐਲ. ਦਾ ਹਿੱਸਾ ਰਹੇ ਪੂਰਨ, ਟੀ20 ਕਪਤਾਨ ਕੀਰੋਨ ਪੋਲਾਰਡ, ਟੈਸਟ ਕਪਤਾਨ ਹੋਲਡਰ, ਫੇਬਿਏਨ ਏਲੇਨ, ਸ਼ਿਮਰੋਨ ਹੇਟਮਾਏਰ, ਕੀਮੋ ਪਾਲ ਅਤੇ ਓਸ਼ੇਸ ਥਾਮਸ ਵੀਰਵਾਰ ਨੂੰ ਪਹੁੰਚਣਗੇ। ਟੀ 20 ਮੈਚ ਆਕਲੈਂਡ (27 ਨਵੰਬਰ), ਮਾਊਂਟ ਮਾਉਂਗਾਨੁਇ (29 ਅਤੇ 30 ਨਵੰਬਰ) ਵਿਚ ਖੇਡੇ ਜਾਣਗੇ।


author

cherry

Content Editor

Related News