ਟੈਸਟ ਕ੍ਰਿਕਟ ’ਚ ਰੂਟ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
Monday, Jan 25, 2021 - 08:27 PM (IST)
ਨਵੀਂ ਦਿੱਲੀ- ਕਪਤਾਨ ਜੋ ਰੂਟ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੂਟ ਹੁਣ ਇੰਗਲੈਂਡ ਵਲੋਂ ਟੈਸਟ ’ਚ ਚੌਥੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਸੱਜੇ ਹੱਥ ਦੇ ਬੱਲੇਬਾਜ਼ ਰੂਟ ਨੇ ਦੂਜੇ ਟੈਸਟ ’ਚ ਸ਼੍ਰੀਲੰਕਾ ਵਿਰੁੱਧ ਇਹ ਕਮਾਲ ਕੀਤਾ।
ਇੰਗਲੈਂਡ ਦੇ ਲਈ ਰੂਟ ਨੇ 99ਵੇਂ ਟੈਸਟ ਮੈਚ ਖੇਡਦੇ ਹੋਏ 180 ਪਾਰੀਆਂ ’ਚ 8238 ਦੌੜਾਂ ਬਣਾਈਆਂ ਅਤੇ ਟੈਸਟ ’ਚ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ 7ਵੇਂ ਤੋਂ ਸਿੱਧੇ ਚੌਥੇ ਸਥਾਨ ’ਤੇ ਆ ਗਏ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਅਲੇਕ ਸਟੀਵਰਟ, ਗ੍ਰਾਹਮ ਗੂਚ ਅਤੇ ਸਾਬਕਾ ਕਪਤਾਨ ਐਲਿਸਟਰ ਕੁਕ ਨੂੰ ਪਿੱਛੇ ਛੱਡਿਆ।
ਦੂਜੇ ਟੈਸਟ ਦੇ ਤੀਜੇ ਦਿਨ ਰੂਟ ਨੇ 186 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੌਰਾਨ ਇੰਗਲੈਂਡ ਨੂੰ ਸ਼੍ਰੀਲੰਕਾ ’ਤੇ ਦਬਾਅ ਬਣਾਉਣ ਦਾ ਪੂਰਾ ਮੌਕਾ ਮਿਲਿਆ। ਇੰਗਲੈਂਡ ਨੇ ਸ਼੍ਰੀਲੰਕਾ ਵਲੋਂ ਪਹਿਲੀ ਪਾਰੀ ’ਚ ਬਣਾਈਆਂ ਗਈਆਂ 381 ਦੌੜਾਂ ਦੇ ਜਵਾਬ ’ਚ 344 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਪਹਿਲੀ ਪਾਰੀ ’ਚ 37 ਦੌੜਾਂ ਦੀ ਬੜ੍ਹਤ ਤੋਂ ਬਾਅਦ ਦੂਜੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ 126 ਦੌੜਾਂ ਬਣਾਉਂਦੇ ਹੋਏ ਇੰਗਲੈਂਡ ਨੂੰ 163 ਦੌੜਾਂ ਦਾ ਟੀਚਾ ਦਿੱਤਾ। ਰੂਟ ਦੀ ਪਾਰੀ ਦੇ ਬਾਰੇ ’ਚ ਗੱਲ ਕਰਦੇ ਹੋਏ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਕਿ ਰੂਟ ਵਲੋਂ ਸ਼ਾਨਦਾਰ ਪਾਰੀ ਖੇਡੀ ਗਈ। ਰੂਟ ਸਪਿਨ ਦੇ ਵਿਰੁੱਧ ਬੱਲੇਬਾਜ਼ੀ ਕਰਨ ’ਚ ਮਾਸਟਰ ਕਲਾਸ ਰਿਹਾ ਹੈ, ਇਹ ਸਾਡੇ ਸਾਰਿਆਂ ਲਈ ਇਕ ਸਿੱਖਿਆ ਰਹੀ ਹੈ, ਅਸੀਂ ਇਸ ਦਾ ਪੂਰਾ ਆਨੰਦ ਲਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।