ਰੋਨਾਲਡੋ ਦਾ ਵਿਸ਼ਵ ਰਿਕਾਰਡ, ਬਣਿਆ ਟਾਪ ਸਕੋਰਰ; ਬੇਕਾਨ ਤੇ ਪੇਲੇ ਨੂੰ ਪਛਾੜਿਆ

01/22/2021 2:52:29 AM

ਨਵੀਂ ਦਿੱਲੀ (ਵੈੱਬ ਡੈਸਕ) – ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ ਫੁੱਟਬਾਲ ਇਤਿਹਾਸ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਇਆ। ਇਸ ਮਾਮਲੇ ਵਿਚ ਉਸ ਨੇ ਆਸਟਰੇਲੀਆ ਦੇ ਜੋਸਫ ਬਿਕਾਨ, ਬ੍ਰਾਜ਼ੀਲ ਦੇ ਲੀਜੈਂਡ ਪੇਲੇ ਤੇ ਅਰਜਨਟੀਨਾ ਦੇ ਲਿਓਨਿਲ ਮੇਸੀ ਨੂੰ ਪਛਾੜ ਦਿੱਤਾ ਹੈ। ਰੋਨਾਲਡੋ ਨੇ ਇਹ ਉਪਲੱਬਧੀ ਦੇਰ ਰਾਤ ਬੁੱਧਵਾਰ ਨੂੰ ਇਟਾਲੀਅਨ ਸੁਪਰ ਕੱਪ ਦੇ ਫਾਈਨਲ ਵਿਚ ਹਾਸਲ ਕੀਤੀ। ਰੋਨਾਲਡੋ ਨੇ ਨੇਪੋਲੀ ਵਿਰੁੱਧ 2 ਗੋਲ ਕਰਦੇ ਹੋਏ ਯੁਵੈਂਟਸ ਟੀਮ ਨੂੰ 2-0 ਨਾਲ ਹਰਾ ਦਿੱਤਾ।

ਰੋਨਾਲਡੋ ਨੇ ਆਪਣੀ ਟੀਮ ਨੂੰ ਇਟਾਲੀਅਨ ਸੁਪਰ ਕੱਪ ਦਿਵਾਇਆ।
ਇਟਲੀ ਵਿਚ ਆਪਣੇ ਚੌਥੇ ਖਿਤਾਬ ਦੇ ਨਾਲ ਬਹੁਤ ਖੁਸ਼ ਹਾਂ... ਅਸੀਂ ਵਾਪਸ ਆ ਗਏ ਹਾਂ। ਇਹ ਯੁਵੈਂਟਸ ਹੈ, ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਇਹ ਉਹ ਟੀਮ ਹੈ, ਜਿਸ ’ਤੇ ਅਸੀਂ ਭਰੋਸਾ ਕਰਦੇ ਹਾਂ ਤੇ ਇਹ ਹੀ ਉਹ ਭਾਵਨਾ ਹੈ, ਜਿਸ ਨੂੰ ਅਸੀਂ ਜਿੱਤਣਾ ਚਾਹੁੰਦੇ ਹਾਂ।

ਬਿਕਾਨ ਦੇ ਸਕੋਰ ਨੂੰ ਲੈ ਕੇ ਹਨ ਮਤਭੇਦ
ਬਿਕਾਨ ਨੇ ਕਿੰਨੇ ਗੋਲ ਕੀਤੇ, ਇਸ ਨੂੰ ਲੈ ਕੇ ਵੀ ਮਤਭੇਦ ਹਨ। ਕਈ ਫੁੱਟਬਾਲ ਵੈੱਬਸਾਈਟਾਂ ਇਸ ਨੂੰ 805 ਮੰਨਦੀਆਂ ਹਨ ਕਿਉਂਕਿ 1952 ਤੋਂ ਬਾਅਦ ਬਿਕਾਨ ਸੈਕੰਡ ਡਿਵੀਜ਼ਨ ਵਿਚ ਵੀ ਖੇਡਿਆ ਸੀ ਜਿਸ ਦਾ ਰਿਕਾਰਡ ਨਹੀਂ ਮਿਲਦਾ ਹੈ। ਕੁਝ ਗੋਲ ਅਜਿਹੇ ਮੈਚਾਂ ਵਿਚ ਵੀ ਸਨ, ਜਿਹੜੇ ਅਧਿਕਾਰਤ ਨਹੀਂ ਸਨ। ਇਸ ਲਈ ਉਸਦਾ ਰਿਕਾਰਡ 759 ਗੋਲ ਹੀ ਮੰਨਿਆ ਗਿਆ।

5 ਹਜ਼ਾਰ ਗੋਲ ਕਰਨ ਦਾ ਕਰ ਚੁੱਕੈ ਦਾਅਵਾ
ਪੇਲੇ ਜਦੋਂ ਓਵਰਆਲ 1000 ਗੋਲ ਕਰਨ ਦੇ ਨੇੜੇ ਸੀ ਤਦ ਆਸਟਰੀਆ ਦੇ ਬਾਈਂਡਰ ਨੇ ਮੀਡੀਆ ਨੂੰ ਬਿਕਾਨ ਨੂੰ ਲੱਭਣ ਨੂੰ ਕਿਹਾ ਸੀ। ਬਿਕਾਨ ਨੇ ਦਾਅਵਾ ਕੀਤਾ ਕਿ ਉਹ 5 ਹਜ਼ਾਰ ਤੋਂ ਵੱਧ ਗੋਲ ਕਰ ਚੁੱਕਾ ਹੈ। ਉਸ ਨੇ ਇਸ ਸਬੰਧੀ ਕਿਸੇ ਨੂੰ ਕੁਝ ਦੱਸਿਆ ਕਿਉਂ ਨਹੀਂ, ਸਵਾਲ ’ਤੇ ਬਿਕਾਨ ਬੋਲਿਆ-ਜੇਕਰ ਮੈਂ ਬੋਲਦਾ ਤਾਂ ਮੇਰੇ ਉੱਪਰ ਕੋਈ ਭਰੋਸਾ ਨਹੀਂ ਕਰਦਾ।

ਪੇਲੇ ’ਤੇ ਵੀ ਉਠਿਆ ਵਿਵਾਦ
ਮੰਨਿਆ ਜਾਂਦਾ ਹੈ ਕਿ ਬ੍ਰਾਜ਼ੀਲ ਦੇ ਪੇਲੇ ਤੇ ਰੋਮਾਰੀਆ ਨੇ ਵੀ 1000 ਤੋਂ ਵੱਧ ਗੋਲ ਕੀਤੇ ਪਰ ਇਨ੍ਹਾਂ ਦਾ ਰਿਕਾਰਡ ਨਾ ਹੋਣ ਦੇ ਕਾਰਣ ਉਹ ਕ੍ਰਮਵਾਰ 757 ਤੇ 743 ਤਕ ਹੀ ਸੀਮਤ ਰਹਿ ਗਿਆ।
102 ਕੌਮਾਂਤਰੀ ਗੋਲ ਹਨ ਰੋਨਾਲਡੋ ਦੇ ਨਾਂ, ਉਹ ਆਗਾਮੀ ਦਿਨਾਂ ਵਿਚ ਇਰਾਨ ਦੇ ਅਲੀ ਡੇਈ ਨੂੰ ਪਛਾੜ ਸਕਦਾ ਹੈ, ਜਿਸ ਦੇ ਨਾਂ 109 ਗੋਲਾਂ ਦਾ ਰਿਕਾਰਡ ਹੈ...
300 ਤੋਂ ਵੱਧ ਟਰਾਫੀਆਂ/ਮੈਡਲ ਇਕ ਅੰਦਾਜ਼ੇ ਮੁਤਾਬਕ ਰੋਨਾਲਡੋ ਦੇ ਨਾਂ ਹਨ। 22 ਇੰਟਰੈਸ਼ਨਲ ਮੈਚਾਂ ਵਿਚ ਮੈਨ ਆਫ ਦਿ ਮੈਚ ਐਵਾਰਡ ਜਿੱਤੇ। 2018 ਫੀਫਾ ਵਰਲਡ ਕੱਪ ਵਿਚ ਉਸ ਨੇ ਹੈਟ੍ਰਿਕ ਲਾਈ ਸੀ । ਰੋਨਾਲਡੋ ਨੇ 2013 ਵਿਚ ਸਭ ਤੋਂ ਵੱਧ 69 ਗੋਲ ਕੀਤੇ ਸਨ।


Inder Prajapati

Content Editor

Related News