ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ
Sunday, Mar 21, 2021 - 07:22 PM (IST)
ਮਿਲਾਨ- ਕ੍ਰਿਸਟਿਨਆਨੋ ਰੋਨਾਲਡੋ ਨੂੰ ਲਗਾਤਾਰ ਦੂਜੇ ਸਾਲ ਇਟਾਲੀਅਨ ਫੁੱਟਬਾਲ ਸਿਰੀ-ਏ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਰੋਨਾਲਡੋ ਨੇ ਯੂਵੈਂਟਸ ਲਈ 2019 'ਚ ਡੈਬਿਊ ਤੋਂ ਬਾਅਦ ਇਹ ਐਵਾਰਡ ਜਿੱਤਿਆ ਸੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਐਵਾਰਡ ਨਹੀਂ ਦਿੱਤਾ ਸੀ। ਰੋਨਾਲਡੋ ਨੇ ਪਿਛਲੇ ਸੈਸ਼ਨ 'ਚ 33 ਲੀਗ ਮੈਚਾਂ 'ਚ 31 ਗੋਲ ਕੀਤੇ ਸਨ, ਜਿਸ ਦੇ ਦਮ 'ਤੇ ਯੂਵੈਂਟਸ ਨੇ ਲਗਾਤਾਰ 9ਵੀਂ ਵਾਰ ਸਿਰੀ-ਏ ਖਿਤਾਬ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
ਰੋਨਾਲਡੋ ਨੇ ਕਿਹਾ ਕਿ ਸ਼ੁਰੂਆਤ ਵਿਚ ਖਾਲੀ ਸਟੇਡੀਅਮਾਂ ਵਿਚ ਖੇਡਣਾ ਮੁਸ਼ਕਿਲ ਸੀ ਪਰ ਜਿੱਤ ਦਾ ਟੀਚਾ ਰੱਖ ਕੇ ਅਸੀਂ ਅਜਿਹਾ ਕਰਨ ਵਿਚ ਕਾਮਯਾਬ ਰਹੇ। ਅਤਮਵਿਸ਼ਵਾਸ, ਖੇਡ ਲਈ ਜਨੂਨ ਤੇ ਅਨੁਸ਼ਾਸਨ ਦੇ ਦਮ 'ਤੇ ਹੀ ਮੈਂ ਹਰ ਸਾਲ ਇਸ ਉਮਰ ਵਿਚ ਵੀ ਅਜਿਹਾ ਪ੍ਰਦਰਸ਼ਨ ਕਰ ਪਾ ਰਿਹਾ ਹਾਂ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।